ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਗਸਤ
ਪਟਿਆਲਾ ਸੈਸ਼ਨ ਡਿਵੀਜ਼ਨ ਵਿੱਚ ਲੱਗੀ ਕੌਮੀ ਲੋਕ ਅਦਾਲਤ ਵਿੱਚ ਗ਼ੈਰ ਰਾਜ਼ੀਨਾਮਾ ਯੋਗ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਲਗਾਏ ਗਏ। ਇਸ ਦੌਰਾਨ ਸੈਸ਼ਨਜ਼ ਜੱਜ ਐੱਚ.ਐੱਸ ਗਰੇਵਾਲ ਦੇ ਬੈਂਚ ਵੱਲੋਂ ਮੈਸਰਜ਼ ਨਾਭਾ ਪਾਵਰ ਲਿਮਟਿਡ ਬਨਾਮ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਰਮਿਆਨ ਚੱਲ ਰਹੇ 6 ਸਾਲ ਪੁਰਾਣੇ ਕੇਸ ਦਾ ਵੀ ਆਪਸੀ ਸਹਿਮਤੀ ਅਤੇ ਸਮਝੌਤੇ ਰਾਹੀਂ ਨਿਪਟਾਰਾ ਕੀਤਾ ਗਿਆ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆ ਕਿ ਇਹ ਸਮਝੌਤਾ 5,30,53,2655 ਰੁਪਏ ’ਚ ਹੋਇਆ ਅਤੇ ਅਵਾਰਡ ਦੀ ਇਹ ਰਕਮ ਮੌਕੇ ’ਤੇ ਡਿਗਰੀ ਹੋਲਡਰ ਦੇ ਬੈਂਕ ਖਾਤੇ ਵਿੱਚ ਪੁਆਈ ਗਈ।