ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਅਗਸਤ
ਪੰਜਾਬ ਸਰਕਾਰ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਚੋਣ ਸੂਬਾ ਪ੍ਰਚਾਰ ਸਕੱਤਰ ਕਰਮਜੀਤ ਦਾਸ ਅਤੇ ਸੂਬਾ ਖਜ਼ਾਨਚੀ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਥਾਨਕ ਸਿਵਲ ਸਰਜਨ ਦਫ਼ਤਰ ਵਿੱਚ ਹੋਈ। ਮੀਟਿੰਗ ਦੌਰਾਨ ਡਰਾਈਵਰ ਭਾਈਚਾਰੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਵੇਂ ਕਿ ਡਰਾਈਵਰ ਜਮਾਤ ਨੂੰ ਟੈਕਨੀਕਲ ਗਰੇਡ ਵਿਚ ਸ਼ਾਮਲ ਕਰਨਾ, ਛੇਵੇਂ ਪੇਅ ਕਮਿਸ਼ਨ ਵਿਚ ਡਰਾਈਵਰਾਂ ਨੂੰ ਅਣਗੌਲਿਆ ਕਰਨਾ, ਕੱਚੇ ਡਰਾਈਵਰਾਂ ਨੂੰ ਪੱਕੇ ਕਰਨਾ, ਪ੍ਰਾਈਵੇਟ ਗੱਡੀਆਂ ਨੂੰ ਸਰਕਾਰੀ ਮਹਿਕਮੇ ਤੋਂ ਬਾਹਰ ਕਰਨਾ ਆਦਿ ਮੰਗਾਂ ਸ਼ਾਮਲ ਹਨ। ਇਸ ਮੌਕੇ ਯੂਨੀਅਨ ਦੀ ਸਰਬਸੰਮਤੀ ਨਾਲ ਕੀਤੀ ਚੋਣ ਵਿਚ ਸਤਨਾਮ ਸਿੰਘ ਬਡਰੁੱਖਾਂ ਨੂੰ ਜ਼ਿਲ੍ਹਾ ਪ੍ਰਧਾਨ, ਕਰਨੈਲ ਸਿੰਘ ਨੂੰ ਸਰਪ੍ਰਸਤ, ਸਵਰਨ ਸਿੰਘ ਨੂੰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਡਰੁੱਖਾਂ ਨੂੰ ਖਜ਼ਾਨਚੀ, ਦਲਜੀਤ ਸਿੰਘ ਨੂੰ ਜਨਰਲ ਸਕੱਤਰ, ਰਾਜੂ ਖਾਂ ਨੂੰ ਪ੍ਰਚਾਰ ਸਕੱਤਰ ਅਤੇ ਬਲਜਿੰਦਰ ਸਿੰਘ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਕੁਲਵੀਰ ਸਿੰਘ, ਪਵਨ ਕੁਮਾਰ, ਗੁਰਬਿੰਦਰ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ ਹੈ।