ਲਹਿਰਾਗਾਗਾ: ਸਰਕਾਰੀ ਸਮਾਰਟ ਸੀਨੀਅਰ ਕੰਨਿਆ ਸਕੂਲ ਲਹਿਰਾਗਾਗਾ ਵਿੱਚ ਪ੍ਰਿੰਸੀਪਲ ਗੁਰਸ਼ਰਨ ਕੌਰ ਅਤੇ ਵਾਈਸ ਪ੍ਰਿੰਸੀਪਲ ਰੀਟਾ ਰਾਣੀ ਦੀ ਅਗਵਾਈ ਹੇਠ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਚਾਰਟ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਚਾਰਟ ਮੁਕਾਬਲੇ ’ਚ ਕੋਮਲ ਮਿੱਤਲ ਨੇ ਪਹਿਲਾ, ਰੀਤਾ ਰਾਣੀ ਨੇ ਦੂਜਾ ਅਤੇ ਦਿਕਸ਼ਾਕਾਂਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ’ਚੋਂ ਲਵਦੀਪ ਕੌਰ ਨੇ ਪਹਿਲਾ, ਤਰੁਣਾ ਰਾਣੀ ਨੇ ਦੂਜਾ ਅਤੇ ਪ੍ਰਿਆ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੋਮਲ ਮਿੱਤਲ ਵੱਲੋਂ ਕੌਮੀ ਵਿਗਿਆਨ ਦਿਵਸ ’ਤੇ ਕਵਿਤਾ ਸੁਣਾਈ ਗਈ। ਇਸ ਮੌਕੇ ਉਮਰਦੀਪ ਨੇ ਸਾਇੰਸ ਨਾਲ ਸਬੰਧਤ ਮਾਡਲ ਪੇਸ਼ ਕੀਤਾ। ਜੱਜਾਂ ਦੀ ਭੂਮਿਕਾ ਹਰਸ਼ ਕੁਮਾਰ ਅਤੇ ਦੀਪਿਕਾ ਗੁਪਤਾ ਨੇ ਨਿਭਾਈ। -ਪੱਤਰ ਪ੍ਰੇਰਕ