ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਜਨਵਰੀ
ਵਿਧਾਨ ਸਭਾ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਵਲੋਂ ਜਸਵਿੰਦਰ ਧੀਮਾਨ ਨੂੰ ਟਿਕਟ ਦੇਣ ਤੋਂ ਬਾਅਦ ਰਾਜਨੀਤਕ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਜਿਥੇ ਧੀਮਾਨ ਖੇਮੇ ਵੱਲੋਂ ਇਸ ਟਿਕਟ ਨੂੰ ਲੈ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਥੇ ਇਸ ਟਿਕਟ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਦਮਨ ਥਿੰਦ ਬਾਜਵਾ ਦੇ ਸਮਰਥਕਾਂ ਵੱਲੋਂ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਨੂੰ ਹਲਕੇ ਨਾਲ ਧੋਖਾ ਕਰਾਰ ਦਿੱਤਾ ਜਾ ਰਿਹਾ ਹੈ।
ਇਸੇ ਮੁੱਦੇ ਨੂੰ ਲੈਕੇ ਅੱਜ ਸਥਾਨਕ ਸ਼ਹਿਰ ’ਚ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਨੇ ਇਲਾਕੇ ਦੇ ਸਰਪੰਚਾਂ ਦੀ ਹੰਗਾਮੀ ਮੀਟਿੰਗ ਸੱਦੀ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਹਲਕੇ ਦੇ ਸਰਪੰਚ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਜਿਨ੍ਹਾਂ ਵਲੋਂ ਉਸ ਨਾਲ ਖੜ੍ਹਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਦਮਨ ਥਿੰਦ ਬਾਜਵਾ ਵਲੋਂ ਹਲਕੇ ਅੰਦਰ ਕਾਂਗਰਸ ਪਾਰਟੀ ਲਈ ਦਿਨ ਰਾਤ ਕੀਤੀ ਮਿਹਨਤ ਦਾ ਭੋਰਾ ਮੁੱਲ ਨਹੀਂ ਪਾਇਆ , ਜਿਸ ਲਈ ਉਹ ਹੁਣ ਪਾਰਟੀ ਵਿਰੋਧੀ ਫੈਸਲੇ ਲੈਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਹਲਕੇ ਤੋਂ ਬਾਹਰੀ ਬੰਦੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਾਰਟੀ ਸੁਨਾਮ ਹਲਕੇ ਤੋਂ ਉਮੀਦਵਾਰ ਸਬੰਧੀਂ ਆਪਣੇ ਫੈਸਲੇ ਉਤੇ ਮੁੜ ਵਿਚਾਰ ਨਹੀਂ ਕਰਦੀ ਤਾਂ ਉਹ ਕਾਂਗਰਸ ਪਾਰਟੀ ਤੋਂ ਸਾਂਝੇ ਰੂਪ ਵਿੱਚ ਅਸਤੀਫੇ ਦੇਣ ਲਈ ਮਜਬੂਰ ਹੋਣਗੇ। ਉਧਰ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਜਿਵੇਂ ਵੀ ਉਸ ਦੇ ਸਮਰਥਕ ਫੈਸਲਾ ਲੈਣਗੇ ਉਹ ਉਸ ਮੁਤਾਬਕ ਹੀ ਭਵਿੱਖੀ ਫੈਸਲਾ ਲਵੇਗੀ।
ਇਸ ਮੌਕੇ ਹਲਕਾ ਸੁਨਾਮ ਦੇ ਸਰਪੰਚਾਂ ਵਿੱਚੋਂ ਸਰਪੰਚ ਕਿਰਨਜੀਤ ਕੌਰ ਚੱਠੇ ਸੇਖਵਾਂ, ਮੁਲਖਾ ਸਿੰਘ ਕੁੰਨਰਾਂ ਸਰਪੰਚ ,ਜਗਸੀਰ ਸਿੰਘ ਲੋਹਾਖੇੜਾ, ਬਲਵੀਰ ਕੌਰ ਪਤਨੀ ਰਣਜੀਤ ਸਿੰਘ ਬਲਵਾੜ ਕਲਾਂ, ਹਰਬੰਸ ਕੌਰ ਪਤਨੀ ਗੁਰਮੀਤ ਸਿੰਘ ਬਲਵਾੜ ਖੁਰਦ, ਸੁਖਦੀਪ ਸਿੰਘ ਹੈਪੀ ਮੰਡੇਰ ਕਲਾਂ, ਪ੍ਰਦੀਪ ਕੌਰ ਪਤਨੀ ਗੁਰਤੇਜ ਸਿੰਘ ਕੋਈ , ਕੁਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਦੁੱਲਟ ਵਾਲਾ, ਹਰਪ੍ਰੀਤ ਕੌਰ ਪਤਨੀ ਹਰਦੀਪ ਸਿੰਘ ਖੁਰਾਣਾ, ਰਾਜਵਿੰਦਰ ਸਿੰਘ ਗੋਬਿੰਦ ਨਗਰ, ਪੁਸ਼ਪਿੰਦਰ ਸਿੰਘ ਦਾਰਾ ਪੱਤੀ ਭਰੀਆਂ, ਗੁਰਬਖਸ਼ੀਸ਼ ਸਿੰਘ ਮੰਡੇਰ ਖੁਰਦ, ਅਮਰਜੀਤ ਕੌਰ ਪਤਨੀ ਗੁਰਮੇਲ ਸਿੰਘ ਉੱਭਾਵਾਲ,ਸਾਧਾ ਸਿੰਘ ਗੱਗੜਪੁਰ ਸਮੇਤ ਹੋਰ ਹਾਜ਼ਰ ਸਨ।