ਕਰਮਵੀਰ ਸੈਣੀ
ਮੂਨਕ, 22 ਅਕਤੂਬਰ
ਇਥੇ ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸੇਧ ਦੇਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸੰਗਰੂਰ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ-2021 ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਵਿੱਚ ਮਿਤੀ 17,18, 19 ਅਤੇ 20 ਅਕਤੂਬਰ 2021 ਨੂੰ ਕਰਵਾਇਆ ਗਿਆ। ਇਸ ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਵਿੱਚ ਡਾ. ਗੁਰਸੇਵਕ ਸਿੰਘ ਲੰਬੀ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਡੈਨੀ ਸ਼ਰਮਾ, ਪ੍ਰੋਗਰਾਮ ਅਸਿਸਟੈਂਟ ਅਤੇ ਸਮਸ਼ੇਰ ਕੌਰ ਕਾਲਜ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਵੱਖ-ਵੱਖ ਆਈਟਮਾਂ ਦੌਰਾਨ ਮੁਕਾਬਲੇ ਹੋਏ ਜਿਵੇਂ ਪਹਿਲੀ ਸਟੇਜ ਗਿੱਧਾ, ਰਵਾਇਤੀ ਲੋਕ ਗੀਤ, ਲੋਕ ਗੀਤ, ਲੋਕ-ਸਾਜ਼ ਦੂਜੀ ਸਟੇਜ ਸ਼ਬਦ ਗਰੁੱਪ ਸ਼ਬਦ, ਕਲਾਸੀਕਲ ਵੋਕਲ, ਗੀਤ/ਗਜ਼ਲ, ਸਮੂਹ ਗਾਇਨ ਤੀਜੀ ਸਟੇਜ ਕੁਇਜ਼ ਮੁਕਾਬਲੇ ਅਤੇ ਚੌਥੀ ਸਟੇਜ ਤੇ ਕਲੇਅ ਮਾਡਲਿੰਗ, ਰੰਗੋਲੀ, ਮੋਕੇ ਤੇ ਚਿੱਤਰਕਾਰੀ, ਫੋਟਗ੍ਰਾਫੀ, ਕਾਰਟੂਨਿੰਗ, ਕੋਲਾਜ਼ ਬਣਾਉਣਾ, ਪੋਸਟਰ ਬਣਾਉਣਾ ਆਦਿ ਕਰਵਾਏ ਗਏ। ਇਸ ਮੇਲੇ ਦੇ ਦੂਜੇ ਦਿਨ ਵਿਦਿਆਰਥੀਆਂ ਵੱਖ-ਵੱਖ ਆਈਟਮਾਂ ਦੇ ਮੁਕਾਬਲੇ ਹੋਏ ਜਿਵੇਂ ਪਹਿਲੀ ਸਟੇਜ ਨਾਟਕ, ਮਮਕਿਰੀ, ਦੂਜੀ ਸਟੇਜ ਕਲਾਸੀਕਲ ਇੰਸਟਰੂਮੈਂਟ, ਪੱਛਮੀ ਸੋਲੋ, ਸੋਲੋ ਗਾਇਨ ਤੀਜੀ ਸਟੇਜ ਵਾਦ ਵਿਵਾਦ ਅਤੇ ਚੌਥੀ ਸਟੇਜ ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਕਰੋਸ਼ੀਏ. ਦੀ ਬੁਣਤੀ, ਰੱਸਾ ਵਟਾਈ, ਛਿੱਕੂ ਬਣਾਈ, ਖਿਦੋ ਬਣਾਉਣੀ ਆਦਿ ਕਰਵਾਏ ਗਏ। ਇਸ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਵਾਰ ਗਾਇਨ, ਕਲੀ ਗਾਇਨ, ਭਾਸ਼ਣ ਕਲਾ, ਕਾਵਿ-ਉਚਾਰਣ, ਲਘੂ ਫਿਲਮ, ਲੋਕ ਨਾਚ (ਲੜਕੀਆਂ) ਅਤੇ ਨੁੱਕੜ ਨਾਟਕ, ਭੰਡ, ਕਵਿਸ਼ਰੀ, ਪਹਿਰਾਵਾ ਪ੍ਰਦਰਸ਼ਨੀ, ਆਦਿ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਨੇ ਕਾਲਜ ਦੱਸਿਆ ਕਿ ਸੰਗਰੂਰ ਜ਼ੋਨ ਦੇ 45 ਕਾਲਜਾਂ ਨੇ ਭਾਗ ਲਿਆ।