ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਈ
ਪੰਜਾਬੀ ਸੱਭਿਆਚਾਰ ਤੇ ਗੀਤ ਸੰਗੀਤ ਨੂੰ ਨਿਵੇਕਲਾ ਹੁਲਾਰਾ ਦੇਣ ਲਈ ਜੇਐੱਲ ਪ੍ਰੋਡਕਸ਼ਨਜ਼ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਥੇ ਗਾਉਂਦਾ ਪੰਜਾਬ ਬੈਨਰ ਹੇਠ ਸੰਗੀਤਕ ਚਰਚਾ ਹੋਈ, ਜਿਸ ਵਿੱਚ ਗਾਇਕਾਂ, ਗੀਤਕਾਰਾਂ ਤੇ ਵੱਖ-ਵੱਖ ਕਲਾਵਾਂ ਨਾਲ ਸਬੰਧਤ ਕਲਾਕਾਰਾਂ ਨੇ ਹਿੱਸਾ ਲਿਆ। ਸੰਗੀਤ ਦੇ ਖੇਤਰ ਦੀ ਨਾਮਵਰ ਹਸਤੀ ਜਰਨੈਲ ਘੁਮਾਣ, ਇੰਦਰਜੀਤ ਸਾਹਨੀ, ਟੈਲੀਫਿਲਮਾਂ ਦੇ ਪੇਸ਼ਕਾਰ ਰਾਜੀਵ ਸੋਨੀ, ਗੁਰਮੀਤ ਸਿੰਘ ਜੌਹਲ ਤੇ ਗਾਇਕ ਸਿੰਗਾਰਾ ਚਹਿਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਜਰਨੈਲ ਘੁਮਾਣ ਨੇ ਕਿਹਾ ਕਿ ਪੰਜਾਬੀ ਸੰਗੀਤ ਨੇ ਕਈ ਦੌਰਾਂ ਦਾ ਸਫਰ ਤੈਅ ਕੀਤਾ ਹੈ। ਪੂਰੀ ਦੁਨੀਆਂ ਅੰਦਰ ਪੰਜਾਬੀ ਸੰਗੀਤ ਦਾ ਅਹਿਮ ਸਥਾਨ ਹੈ ਪਰ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਦਾ ਗੀਤ ਸੰਗੀਤ ਆ ਰਿਹਾ ਹੈ ਉਹ ਚਿੰਤਾ ਦੀ ਗੱਲ ਹੈ। ਪੰਜਾਬੀ ਸੱਭਿਆਚਾਰ ਨੂੰ ਇਸ ਤੋਂ ਬਚਣ ਦੀ ਲੋੜ ਹੈ। ਸਰਬ ਸਾਂਝੀ ਗੁਰਬਾਣੀ ਚੈਨਲ ਦੇ ਪੇਸ਼ਕਰਤਾ ਇੰਦਰਜੀਤ ਸਾਹਨੀ ਨੇ ਕਿਹਾ ਕਿ ਪੰਜਾਬੀ ਵਿਰਸੇ ਤੇ ਸਹੀ ਸੱਭਿਆਚਾਰ ਨੂੰ ਪੇਸ਼ ਕਰਦੀ ਗਾਇਕੀ ਨੂੰ ਉਭਾਰਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਲੇਖਕ ਗੁਰਮੀਤ ਸਿੰਘ ਜੌਹਲ ਨੇ ਸਿਲਵਰ ਫਰਨ ਸੰਸਥਾ ਵੱਲੋਂ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਭਰਦੇ ਗਾਇਕਾਂ ਤੇ ਗੀਤਕਾਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਵਧੀਆ ਮੌਕਾ ਤੇ ਵਧੀਆ ਮੰਚ ਹੈ। ਸਮਾਗਮ ’ਚ ਗਾਇਕ ਭਗਵਾਨ ਹਾਂਸ, ਰਣਜੀਤ ਸਿੱਧੂ, ਸਰਬਜੀਤ ਸਿੱਧੂ, ਸਰਬਜੀਤ ਸੁਨਾਮੀ, ਸਤਨਾਮ ਸ਼ੇਰੋਂ, ਗੀਤਕਾਰ ਬਿੱਕਰ ਸਿੰਘ ਰੇਤਗੜ੍ਹ, ਹਰਮੇਸ਼ ਮੇਸ਼ੀ, ਗੁਰਮੀਤ ਸਿੰਘ ਖੇਤਲਾ, ਬੀਬੀ ਰਵੀ ਭਵਾਨੀਗੜ੍ਹ, ਕਰਮਿੰਦਰ ਬਿੱਲਾ, ਗਾਇਕਾ ਜੱਸ ਧਾਲੀਵਾਲ, ਆਸ਼ਾ ਮੱਟੂ, ਭੰਗੂ ਫਲੇੜਾ, ਡਾ. ਲਹਿਰੀ, ਗੁਲਜਾਰ ਚੰਗਾਲ, ਬਿੰਦਰ ਅਕੋਈ, ਟੋਨੀ ਅਕੋਈਵਾਲਾ, ਤਾਰੀ ਸਲਾਰੀਆ, ਸੰਜੀਵ ਸੁਲਤਾਨ, ਲਵਲੀ ਬਡਰੁੱਖਾਂ, ਬੱਬੀ ਬਲਵਿੰਦਰ, ਜਿੰਮੀ ਗਿੱਲ ਸਰਪੰਚ, ਮਨਿੰਦਰ ਸਿੰਘ, ਕੁਲਵਿੰਦਰ ਕਲਾਕਾਰ, ਰਾਜੂ ਮਾਨ, ਪ੍ਰੀਤ ਉਪਲੀ, ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ, ਪ੍ਰੀਤ ਸਾਜਨ, ਮਿਸਟਰ ਪੀ.ਕੇ., ਜੋਗਿੰਦਰ ਲਹਿਰੀ, ਜਿੰਮੀ ਗਿੱਲ, ਧਰਮਾ ਹਰਿਆਊ, ਧਰਮੀ ਤੂੰਗਾਂ ਸਮੇਤ ਵੱਡੀ ਗਿਣਤੀ ਵਿੱਚ ਗਾਇਕ, ਗੀਤਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ।