ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤਹਿਤ ਦਫ਼ਤਰੀ ਮੁਲਾਜ਼ਮਾਂ ਵਲੋਂ ਇਥੇ ਡੀਸੀ ਕੰਪਲੈਕਸ ਅੱਗੇ ਗੇਟ ਰੈਲੀ ਕਰਕੇ 8 ਤੋਂ 17 ਅਕਤੂਬਰ ਤੱਕ ਸਮੂਹ ਦਫ਼ਤਰੀ ਕੰਮਕਾਜ ਠੱਪ ਕਰਕੇ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ। ਗੇਟ ਰੈਲੀ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਕੇਸ ਸ਼ਰਮਾ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸਰਪ੍ਰਸਤ ਬਲਵਿੰਦਰ ਸੋਹੀ, ਚੇਅਰਮੈਨ ਬਲਵਿੰਦਰ ਅੱਤਰੀ, ਮੁੱਖ ਸਲਾਹਕਾਰ ਇਕਬਾਲ ਸਿੰਘ ਕਲੇਰ, ਪ੍ਰੈਸ ਸਕੱਤਰ ਅਨੁਜ਼ ਸ਼ਰਮਾ, ਵਿੱਤ ਸਕੱਤਰ ਨਵੀਨ ਪ੍ਰਾਸ਼ਰ ਅਤੇ ਵਧੀਕ ਵਿੱਤ ਸਕੱਤਰ ਗੁਰਸੰਤ ਸਿੰਘ ਨੇ ਸੰਬੋਧਨ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਨਿਸਟੀਰੀਅਲ ਮੁਲਾਜ਼ਮਾਂ ਪ੍ਰਤੀ ਬੇਰੁਖੀ ਤੋਂ ਦੁਖੀ ਹੋ ਕੇ ਜਥੇਬੰਦੀ ਨੇ 8 ਤੋਂ ਲੈ ਕੇ 17 ਅਕਤੂਬਰ ਤੱਕ ਸਮੂਹ ਦਫਤਰਾਂ ਦਾ ਕੰਮ ਮੁਕੰਮਲ ਠੱਪ ਕਰਕੇ ਹੜਤਾਲ ਕੀਤੀ ਜਾਵੇਗੀ। ਜਸਪਾਲ ਦੇਵੀ ਆਗੂ ਆਂਗਣਵਾੜੀ ਵਰਕਰ/ਹੈਲਪਰ ਵੈਲਫੇਅਰ ਯੂਨੀਅਨ ਪੰਜਾਬ ਵੱਲੋਂ ਪੀਐੱਸਐਮਐੱਸਯੂ ਵੱਲੋਂ 8 ਅਕਤੂਬਰ ਤੋਂ ਕੀਤੀ ਜਾ ਰਹੀ ਕਲਮਛੋੜ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ।