ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਅਪਰੈਲ
ਇੱਥੇ ਬਲਿਆਲ ਰੋਡ ’ਤੇ ਪੁਰਾਣੇ ਸ਼ੈੱਲਰ ਵਿੱਚ ਡੰਪ ਕੀਤੀ ਗਈ ਤੂੜੀ ਨੂੰ ਅੱਗ ਲੱਗਣ ਕਾਰਨ 25 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਸਬੰਧੀ ਰਾਜਿੰਦਰ ਕੁਮਾਰ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 3500 ਕੁਇੰਟਲ ਦੇ ਕਰੀਬ ਤੂੜੀ ਖਰੀਦ ਕੇ ਇੱਥੇ ਪੁਰਾਣੇ ਸ਼ੈੱਲਰ ਵਿੱਚ ਡੰਪ ਕੀਤੀ ਗਈ ਸੀ। ਅੱਜ ਅਚਾਨਕ ਖੇਤਾਂ ਵਿੱਚ ਲੱਗੀ ਅੱਗ ਤੋਂ ਤੂੜੀ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ, ਪਰ ਫਿਰ ਵੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕੀਆਂ।