ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 28 ਅਪਰੈਲ
ਇੱਥੇ ਗੁਰਦੁਆਰਾ ਮਾਤਾ ਭੋਲੀ ਕੌਰ ਵਿਖੇ ਭਾਈ ਹਰਬੇਅੰਤ ਸਿੰਘ ਵਾਸੀ ਲਿੱਦੜਾਂ ਹਾਲ ਆਬਾਦ ਮਸਤੂਆਣਾ ਸਾਹਿਬ ਦੀ ਲਾਇਸੈਂਸੀ ਬਾਰਾਂ ਬੋਰ ਦੀ ਰਾਈਫਲ ਪਿਛਲੇ ਦਿਨੀਂ ਚੋਰੀ ਹੋ ਜਾਣ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਐੱਸਐੱਚਓ ਜਗਮੇਲ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਗੁਰਦੁਆਰਾ ਮਾਤਾ ਭੋਲੀ ਕੌਰ ਵਿਖੇ ਰਹਿੰਦੇ ਭਾਈ ਹਰਬੇਅੰਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਸ ਵੱਲੋਂ ਬਾਰਾਂ ਬੋਰ ਦੀ ਲਾਇਸੈਂਸੀ ਰਾਈਫਲ ਖਰੀਦੀ ਹੋਈ ਸੀ। ਪਿਛਲੇ ਦਿਨੀਂ ਜਦੋਂ ਚੋਣਾਂ ਦੌਰਾਨ ਸਰਕਾਰ ਵੱਲੋਂ ਅਸਲਾ ਜਮ੍ਹਾਂ ਕਰਵਾਉਣ ਲਈ ਐਲਾਨ ਕੀਤਾ ਗਿਆ ਤਾਂ ਉਨ੍ਹਾਂ ਇਹ ਰਾਈਫ਼ਲ ਜਮ੍ਹਾਂ ਨਹੀਂ ਕਰਵਾਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਾਇਸੈਂਸੀ ਰਾਈਫਲ ਗੁੰਮ ਹੋ ਗਈ ਹੈ ਅਤੇ ਅਤੇ ਕਾਰਤੂਸਾ ਦਾ ਝੋਲਾ ਉੱਥੇ ਹੀ ਪਿਆ ਹੈ।