ਸਨੌਰ (ਪਟਿਆਲਾ): ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਦੇ ਸਿਆਸੀ ਸਕੱਤਰ ਤੇ ਸੀਨੀਅਰ ਕਾਂਗਰਸ ਆਗੂ ਜੋਗਿੰਦਰ ਸਿੰਘ ਕਾਕੜਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਵੱਲੋਂ ਸਨੌਰ ਹਲਕੇ ਨਾਲ਼ ਸਬੰਧਿਤ ਯੂਥ ਕਾਂਗਰਸ ਆਗੂ ਰਤਿੰਦਰਪਾਲ ਸਿੰਘ ਰਿੱਕੀ ਮਾਨ ਨੂੰ ਚੇਅਰਮੈਨ ਬਣਾ ਕੇ ਹਲਕਾ ਸਨੌਰ ਤੇ ਹਲਕਾ ਵਾਸੀਆਂ ਨੂੰ ਮਾਣ ਬਖਸ਼ਿਆ ਹੈ। ਇਸੇ ਦੌਰਾਨ ਕਾਂਗਰਸ ਆਗੂ ਬਲਿਹਾਰ ਸਿੰਘ ਸ਼ਮਸ਼ਪੁਰ, ਕਰਹੇੜੀ ਦੇ ਸਰਪੰਚ ਅਮਰਜੀਤ ਨਿਰਮਾਣ, ਹਰਗੋਬਿੰਦ ਕਲੋਨੀ ਦੇ ਸਰਪੰਚ ਪ੍ਰੇਮ ਚੰਦ, ਸਰਪੰਚ ਦਿਲਬਾਗ ਸ਼ਰਮਾ, ਸਰਪੰਚ ਬਲਬੀਰ ਢੀਂਡਸਾ ਆਦਿ ਨੇ ਰਿੱਕੀ ਮਾਨ ਨੂੰ ਚੇਅਰਮੈਨ ਬਣਨ ਦਾ ਸਵਾਗਤ ਕੀਤਾ ਹੈ।
-ਖੇਤਰੀ ਪ੍ਰਤੀਨਿਧ