ਮਾਲੇਰਕੋਟਲਾ: ਜ਼ਿਲ੍ਹਾ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਵਿੱਚ ਬਤੌਰ ਪੰਜਾਬੀ ਵਿਸ਼ੇ ਦੇ ਅਧਿਆਪਕ ਕੁਲਦੀਪ ਸਿੰਘ ਮਰਾਹੜ ਨੂੰ ਬਗ਼ੈਰ ਕੋਈ ਨਾਗਾ ਪਾਏ ਲਗਾਤਾਰ ਤਿੰਨ ਸਾਲ ਸਕੂਲ ’ਚ ਪਹੁੰਚ ਕੇ ਅਧਿਆਪਨ ਦੀਆਂ ਸੇਵਾਵਾਂ ਨਿਭਾਉਣ ’ਤੇ ਸਕੂਲ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਅਧਿਆਪਕ ਨੇ ਇੱਕ ਜਨਵਰੀ 2019 ਤੋਂ 4 ਜਨਵਰੀ 2022 ਤੱਕ ਲਗਾਤਾਰ 1100 ਦਿਨ ਸਕੂਲ ਪਹੁੰਚ ਕੇ ਸਕੂਲ ਦੀ ਨੁਹਾਰ ਬਦਲਣ ਵਿੱਚ ਅਹਿਮ ਯੋਗਦਾਨ ਨਿਭਾਇਆ ਹੈ। ਅਧਿਆਪਕ ਕੁਲਦੀਪ ਸਿੰਘ ਨੇ ਸਕੂਲ ਦੀਆਂ ਜ਼ਰੂਰਤਾਂ, ਭਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਲਗਭਗ ਦਸ ਲੱਖ ਰੁਪਏ ਸਹਿਯੋਗੀ ਸੱਜਣਾਂ ਤੋਂ ਇਕੱਠੇ ਕਰਕੇ ਲਗਾਏ ਹਨ। -ਨਿੱਜੀ ਪੱਤਰ ਪ੍ਰੇਰਕ