ਪੱਤਰ ਪ੍ਰੇਰਕ
ਲੌਂਗੋਵਾਲ, 12 ਜਨਵਰੀ
ਕਿਸ਼ਤੀ ਚਾਲਕਾਂ ਦੀ ਏਸ਼ੀਅਨ ਪੱਧਰ ’ਤੇ ਅਤੇ ਕੌਮੀ ਪੱਧਰ ਦੀ ਚੈਂਪੀਅਨਸ਼ਿਪ ’ਚੋਂ ਚਾਂਦੀ ਦੇ ਤਮਗੇ ਅਤੇ ਜੂਡੋ ਕਰਾਟੇ ’ਚੋਂ ਕੌਮੀ ਅਤੇ ਰਾਜ ਪੱਧਰ ’ਤੇ ਸੋਨ ਤਗਮਾ ਪ੍ਰਾਪਤ ਕਰਨ ਵਾਲੀ ਭੈਣ-ਭਰਾ ਦੀ ਜੋੜੀ ਦਾ ਅੱਜ ਆਪਣੇ ਜੱਦੀ ਪਿੰਡ ਸ਼ੇਰੋਂ ਪੁੱਜੇ, ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਸ਼ੇਰੋਂ ਦੇ ਆਮ ਕਿਸਾਨ ਬਘੇਰਾ ਸਿੰਘ ਅਤੇ ਕਰਮਜੀਤ ਕੌਰ ਦੇ ਹੋਣਹਾਰ ਫ਼ੌਜੀ ਪੁੱਤਰ ਸੁਖਜਿੰਦਰ ਸਿੰਘ ਨੇ ਥਾਈਲੈਂਡ ਵਿੱਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ’ਚੋਂ ਚਾਂਦੀ ਦਾ ਤਗਮਾ ਅਤੇ ਕੌਮੀ ਪੱਧਰੀ ਰੋਇੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਉਸਦੀ ਭੈਣ ਸਵਰਨਦੀਪ ਕੌਰ ਨੇ ਵੀ ਜੂਡੋ ਕਰਾਟੇ ਵਿਚ ਕੌਮੀ ਅਤੇ ਰਾਜ ਪੱਧਰ ’ਤੇ ਸੋਨੇ ਦੇ ਤਗਮੇ ਜਿੱਤੇ ਹਨ। ਇਸ ਮੌਕੇ ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀਆਂ, ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ ਰਾਜੇਵਾਲ, ਸ੍ਰੀ ਹਰਿ ਕ੍ਰਿਸ਼ਨ ਸਕੂਲ, ਸਹਿਕਾਰੀ ਸਭਾ, ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸਕੂਲ, ਸਾਬਕਾ ਸੈਨਿਕ ਵਿੰਗ, ਕਲੱਬਾਂ ਅਤੇ ਹੋਰਨਾਂ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ।