ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਜੂਨ
ਪਿੰਡ ਢੀਂਡਸਾ ਵਿੱਚ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਕਰ ਕੇ ਲਾਏ ਗਏ ਠੱਡੇ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੀ ਅਗਵਾਈ ਹੇਠ ਢਾਹ ਕੇ ਨਿਸ਼ਾਨਦੇਹੀ ਰੱਦ ਕਰ ਦਿੱਤੀ। ਉਨ੍ਹਾਂ ਜ਼ਮੀਨ ਦਾ ਕਬਜ਼ਾ ਮੁੜ ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਦਿਵਾਇਆ ਜੋ ਇਸ ਜ਼ਮੀਨ ’ਤੇ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਸਨ। ਅਖੀਰ ਵਿੱਚ ਰੈਲੀ ਕਰਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਵਿਚ ਕਿਸੇ ਕਿਸਾਨ ਮਜ਼ਦੂਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਧੱਕੇ ਦਾ ਸਰਕਾਰ ਨੂੰ ਮੂੰਹ ਮੋੜਵਾਂ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਬਲਾਕ ਆਗੂ ਬੰਟੀ ਢੀਂਡਸਾ, ਪਾਲ ਢੀਂਡਸਾ, ਪ੍ਰਗਟ ਢੀਂਡਸਾ, ਨਾਜਰ ਢੀਂਡਸਾ, ਭਰਪੂਰ ਸਿੰਘ, ਕਮਲ ਸਿੰਘ, ਸੁਖਪਾਲ ਸਿੰਘ, ਮੇਵਾ ਸਿੰਘ, ਆਤਮਾ ਸਿੰਘ, ਜਗਸੀਰ ਸਿੰਘ, ਰਣਜੀਤ ਕੌਰ, ਸਰਬਜੀਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਜਸਵੀਰ ਕੌਰ ਤੇ ਰਾਣੀ ਕੌਰ ਆਦਿ ਆਗੂ ਹਾਜ਼ਰ ਸਨ।