ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਅਗਸਤ
ਅੱਜ ਇਥੇ ਡਾ. ਬੀਆਰ ਅੰਬੇਦਕਰ ਸਟੇਡੀਅਮ ਅੱਗੇ ਆਪਣੀ ਮੰਗਾਂ ਲਈ ਲਾਲ ਝੰਡਾ ਮਿਡ ਡੇ ਮੀਲ ਵਰਕਰਜ਼ ਯੂਨੀਅਨ ਨੇ ਰੋਸ ਪ੍ਰਗਟ ਕੀਤਾ। ਯੂਨੀਅਨ ਦੀ ਪ੍ਰਧਾਨ ਜਗਮੇਲ ਕੌਰ ਬੀਰ ਕਲਾਂ, ਨਿਰਮਲ ਕੌਰ ਸੁਨਾਮ ਅਤੇ ਮੱਖਣ ਜਖੇਪਲ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਉਜਰਤ ਹਰ ਮਹੀਨੇ ਖਾਤਿਆਂ ਵਿਚ ਨਹੀਂ ਪਾਈ ਜਾਂਦੀ, ਸਗੋਂ ਕਈ-ਕਈ ਮਹੀਨਿਆਂ ਬਾਅਦ ਦਿੱਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਬਣਦਾ ਮਿਹਨਤਾਨਾ ਹਰ ਮਹੀਨੇ ਦਿੱਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸਾਰੇ ਜ਼ਿਲ੍ਹੇ ’ਚ ਪ੍ਰਾਇਮਰੀ ਵਿਭਾਗ ਅੰਦਰ ਸਿਰਫ਼ ਪੰਜ ਹੀ ਦਰਜਾ ਚਾਰ ਕਰਮਚਾਰੀ ਹਨ, ਜਿਸ ਕਾਰਨ ਬਹੁਤ ਸਾਰੇ ਸਕੂਲਾਂ ਵਿੱਚ ਸਫ਼ਾਈ ਅਤੇ ਹੋਰ ਕੰਮ ਕੁੱਕ ਨੂੰ ਹੀ ਕਰਨਾ ਪੈਂਦਾ ਹੈ। ਇਸ ਲਈ ਜਬਰੀ ਕੰਮ ਕਰਵਾਉਣਾ ਬੰਦ ਕੀਤਾ ਜਾਵੇ। ਘੱਟੋ ਘੱਟ 26000 ਰੁਪਏ ਲਾਗੂ ਕੀਤੀ ਜਾਵੇ। ਪ੍ਰਦਰਸ਼ਨ ਮਗਰੋਂ ਬਲਾਕ ਅਫ਼ਸਰ ਲਹਿਰਾਗਾਗਾ ਨੂੰ ਨਾਲ ਗੱਲਬਾਤ ਕਰਦਿਆਂ ਮੰਗ ਪੱਤਰ ਦਿੱਤਾ ਗਿਆ।