ਅਮਰਗੜ੍ਹ: ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ ਸਰਪ੍ਰਸਤ ਸ਼ੁਕਲ ਚੰਦ ਸ਼ਾਹੀ ਤੇ ਹਰਨਾਮ ਸਿੰਘ ਸੇਖੋਂ ਦੀ ਦੇਖ ਰੇਖ ਹੇਠ ਕਰਵਾਈ ਗਈ ਜਿਸ ਵਿਚ ਮੀਟਿੰਗ ਸ਼੍ਰੀ ਸ਼ੁਕਲ ਚੰਦ ਸ਼ਾਹੀ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਰਾਜਿੰਦਰ ਸਿੰਘ ਸਲਾਰ ਨੂੰ ਪੰਜਵੀਂ ਵਾਰ ਪ੍ਰਧਾਨ ਅਤੇ ਦਰਸ਼ਨ ਸਿੰਘ ਬਨਭੌਰਾ ਨੂੰ ਦੂਸਰੀ ਵਾਰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਜਥੇ ਸ਼ਿਵੰਦਰ ਸਿੰਘ ਭੂਮਸੀ, ਮਹਿੰਦਰ ਸਿੰਘ ਸਲਾਰ, ਕੁਲਦੀਪ ਸਿੰਘ ਬਾਗੜੀਆਂ, ਐਸ ਸੀ ਸ਼ੇਰ ਸਿੰਘ, ਹਰਦੀਪ ਸਿੰਘ, ਵਾਈਸ ਚੇਅਰਮੈਨ ਮਹਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸਾਧੂ ਸਿੰਘ, ਕੌਰ ਚੰਦ, ਬਲਦੇਵ ਸਿੰਘ, ਰਣਜੀਤ ਸਿੰਘ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ