ਪੀਆਰਟੀਸੀ ਵੱਲੋਂ ਮੂਲੋਵਾਲ-ਅੰਮ੍ਰਿਤਸਰ ਰੂਟ ’ਤੇ ਬੱਸ ਸੇਵਾ ਸ਼ੁਰੂ : The Tribune India

ਪੀਆਰਟੀਸੀ ਵੱਲੋਂ ਮੂਲੋਵਾਲ-ਅੰਮ੍ਰਿਤਸਰ ਰੂਟ ’ਤੇ ਬੱਸ ਸੇਵਾ ਸ਼ੁਰੂ

ਪੀਆਰਟੀਸੀ ਵੱਲੋਂ ਮੂਲੋਵਾਲ-ਅੰਮ੍ਰਿਤਸਰ ਰੂਟ ’ਤੇ ਬੱਸ ਸੇਵਾ ਸ਼ੁਰੂ

ਪੀਆਰਟੀਸੀ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਤੇ ‘ਆਪ’ ਵਰਕਰ। -ਫੋਟੋ: ਰਿਸ਼ੀ

ਪੱਤਰ ਪ੍ਰੇਰਕ

ਸ਼ੇਰਪੁਰ, 8 ਦਸੰਬਰ

ਪੀਆਰਟੀਸੀ ਬਰਨਾਲਾ ਡਿੱਪੂ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਮੂਲੋਵਾਲ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਵਾਇਆ ਬਰਨਾਲਾ, ਮੋਗਾ ਹੋ ਕੇ ਜਾਣ ਵਾਲੀ ਪੀਆਰਟੀਸੀ ਦੀ ਬੱਸ ਪੀਬੀ-13 ਬੀਐੱਨ 9433 ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਅੱਜ ਮੁੱਖ ਮੰਤਰੀ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਪਿੰਡ ਮੂਲੋਵਾਲ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਇੱਕ ਆਮ ਵਰਕਰ ਤੋਂ ਝੰਡੀ ਦਿਖਵਾ ਕੇ ਬੱਸ ਰਵਾਨਾ ਕੀਤੀ। ਪਿੰਡ ਦੇ ਇੱਕ ਵਿਆਕਤੀ ਨੇ ਇਤਿਹਾਸਕ ਪਿੰਡ ਮੂਲੋਵਾਲ ਤੇ ਪ੍ਰਚੀਨ ਸ਼ਿਵ ਮੰਦਰ ਕਾਰਨ ਜਾਣੇ ਜਾਂਦੇ ਪਿੰਡ ਰਣੀਕੇ ਨੂੰ ਕੈਟਾਗਿਰੀ-1 ਵਿੱਚ ਲਿਆਉਣ ਦੀ ਮੰਗ ਉਠਾਈ। ਇਸ ਤੋਂ ਇਲਾਵਾ ਇਲਾਕੇ ਦੀਆਂ ਲਿੰਕ ਸੜਕਾਂ ਸਬੰਧੀ ਰੱਖੀਆਂ ਮੰਗਾਂ ’ਤੇ ਟਿੱਪਣੀ ਕਰਦਿਆਂ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਕਿਹਾ ਕਿ ਨੇੜਲੇ ਭਵਿੱਖ ’ਚ ਹਲਕੇ ਦੀਆਂ ਲਿੰਕ ਸੜਕਾ ਤੇ ਦੂਜੀਆਂ ਸੜਕਾਂ ਸਰਕਾਰ ਦੇ ਤਰਜੀਹੀ ਕੰਮਾਂ ਵਿੱਚ ਸ਼ੁਮਾਰ ਹੈ। ਉਨ੍ਹਾਂ ਨਹਿਰੀ ਖਾਲਿਆਂ ਤੇ ਹੋਰ ਕੰਮਾਂ ਸਬੰਧੀ ਪਹਿਲ ਦੇ ਅਧਾਰ ’ਤੇ ਕੰਮ ਕਰਵਾਏ ਜਾਣ ਤੋਂ ਇਲਾਵਾ ਗੈਰਰਸਮੀ ਗੱਲਬਾਤ ਦੌਰਾਨ ਜਲਸਰੋਤ ਦੇ ਇੱਕ ਅਹਿਮ ਦਫ਼ਤਰ ਨੂੰ ਧੂਰੀ ਸਿਫ਼ਟ ਕਰਨ ਦੀ ਤਜਵੀਜ਼ ਸਬੰਧੀ ਵੀ ਖੁਲਾਸਾ ਕੀਤਾ। ਮੂਲੋਵਾਲ ਸਬ-ਤਹਿਸੀਲ ਬਣਾਏ ਜਾਣ ਸਬੰਧੀ ਉਨ੍ਹਾਂ ਸਰਪੰਚਾਂ ਨੂੰ ਭਰੋਸਾ ਦਿਵਾਇਆ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਉੱਧਰ ਪੀਆਰਟੀਸੀ ਬਰਨਾਲਾ ਡਿੱਪੂ ਦੇ ਜੀਐੱਮ ਨਾਲ ਗੱਲ ਨਹੀ ਹੋ ਸਕੀ ਜਦੋਂ ਕਿ 7 ਦਸੰਬਰ ਦੀ ਸ਼ਾਮ ਜੀਐਮ ਨੇ ਮੂਲੋਵਾਲ-ਅਮ੍ਰਿਤਸਰ ਰੂਟ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਦੇਣ ਦੀ ਥਾਂ ਸਿਰਫ ਐਨਾ ਹੀ ਕਿਹਾ ਸੀ ਕਿ ਇਸ ਰੂਟ ਸਬੰਧੀ ਉਹ ਉਹ ਹਾਲੇ ਵਿਉਂਤਬੰਦੀ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All