ਰਮੇਸ਼ ਭਾਰਦਵਾਜ
ਲਹਿਰਾਗਾਗਾ,7 ਅਪਰੈਲ
ਇਥੇ ਖੇਤੀ ਕਾਨੂੰਨਾਂ ਖਿਲਾਫ਼ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਔਰਤ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾ ਦੀ ਅਗਵਾਈ ਹੇਠ ਧਰਨਾ 189 ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਜਸ਼ਨਦੀਪ ਕੋਰ ਪਿਸ਼ੌਰ, ਬਲਜੀਤ ਕੌਰ ਲਹਿਲ ਕਲਾਂ, ਧਰਮਿੰਦਰ ਸਿੰਘ ਪਿਸ਼ੌਰ ,ਬਿੰਦਰ ਸਿੰਘ ਖੋਖਰ, ਹਰਜਿੰਦਰ ਸਿੰਘ ਨੰਗਲਾ, ਮਾਸਟਰ ਗੁਰਚਰਨ ਸਿੰਘ ਖੋਖਰ, ਸੂਬਾ ਸਿੰਘ ਸੰਗਤਪੁਰਾ,ਰਾਮ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਦੀ ਪੈ ਰਹੀ ਮਾਰ ਨੇ ਆਮ ਕਿਰਤੀ ਲੋਕਾਂ ਨੂੰ ਆਪਣੇ ਰੋਟੀ ਕਮਾਉਣ ਧੰਦੇ ਛੱਡ ਘਰਾਂ ਚੋਂ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਉਪਰਾਲੇ ਸਦਕਾ ਅੱਜ ਹਰ ਕਸਬੇ,ਹਰ ਪਿੰਡ ਵਿੱਚ ਮਰਦਾਂ ਦੇ ਬਰਾਬਰ ਔਰਤ ਇਕਾਈਆਂ ਉਸਰ ਰਹੀਆਂ ਹਨ। ਸੰਗਤਪੁਰਾ, ਨੰਗਲਾ ਆਦਿ ਪਿੰਡਾਂ ਵਿਚ ਅੱਜ ਬਲਾਕ ਆਗੂ ਜਸ਼ਨਦੀਪ ਕੋਰ ਪਿਸ਼ੌਰ ਦੀ ਅਗਵਾਈ ਹੇਠ 9 ਆਹੁਦੇਦਾਰਾਂ ਦੀ ਇਕਾਈ ਦੀ ਚੋਣ ਕਰਾ ਕੇ ਅਮਰਜੀਤ ਕੌਰ ਪ੍ਰਧਾਨ, ਜਸਵੀਰ ਕੌਰ ਮੀਤ ਪ੍ਰਧਾਨ, ਜਸਵਿੰਦਰ ਕੌਰ ਨੂੰ ਜਰਨਲ ਸਕੱਤਰ ਚੁਣਿਆ ਗਿਆ।