ਬੀਰਬਲ ਰਿਸ਼ੀ
ਸ਼ੇਰਪੁਰ, 9 ਸਤੰਬਰ
ਪ੍ਰਾਇਮਰੀ ਖੇਡਾਂ ਦੇ ਸੈਂਟਰ ਪੱਧਰੀ ਫਸਵੇਂ ਮੈਚਾਂ ਵਿੱਚ ਖੋ-ਖੋ ਤੇ ਕਬੱਡੀ ਦੇ ਹੋਏ ਮੁਕਾਬਲਿਆਂ ਵਿੱਚ ਮੇਜ਼ਬਾਨ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਨੇ ਬਾਜ਼ੀ ਮਾਰੀ।
ਸੈਂਟਰ ਇੰਚਾਰਜ ਰਘਵਿੰਦਰ ਸਿੰਘ ਢੰਡਾ ਅਨੁਸਾਰ 100 ਮੀਟਰ ਲੜਕਿਆਂ ਦੀ ਦੌੜ ’ਚ ਹਸ਼ਨਾ ਖਾਂ ਸਲੇਮਪੁਰ ਨੇ ਪਹਿਲਾ, 100 ਮੀਟਰ ਲੜਕੀਆਂ ਦੀ ਦੌੜ ’ਚ ਸਾਨੀਆ ਦੁਗਨੀ ਨੇ ਪਹਿਲਾ, 200 ਮੀਟਰ ਲੜਕਿਆਂ ਵਿੱਚ ਸੁਖਵੀਨ ਅਲੀ ਸਲੇਮਪੁਰ ਨੇ ਪਹਿਲਾ, 200 ਮੀਟਰ ਲੜਕੀਆਂ ਦੀ ਦੌੜ ਵਿੱਚ ਪਰਨੀਤ ਕੌਰ ਸਲੇਮਪੁਰ ਨੇ ਪਹਿਲਾ, 400 ਮੀਟਰ ਲੜਕਿਆਂ ਦੀ ਦੌੜ ’ਚ ਸਨੀ ਸਿੰਘ ਸਲੇਮਪੁਰ ਨੇ ਪਹਿਲਾ, 400 ਮੀਟਰ ਲੜਕੀਆਂ ਦੀ ਦੌੜ ਵਿੱਚ ਧਰਮਪ੍ਰੀਤ ਕੌਰ ਸਲੇਮਪੁਰ ਨੇ ਪਹਿਲਾ, 600 ਮੀਟਰ ਲੜਕਿਆਂ ਦੀ ਦੌੜ ਵਿੱਚ ਹਸ਼ਨਾ ਖਾਂ ਸਲੇਮਪੁਰ ਨੇ ਪਹਿਲਾ, 600 ਮੀਟਰ ਲੜਕੀਆਂ ਦੀ ਦੌੜ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਰਿਲੇਅ ਦੌੜ ਲੜਕਿਆਂ ਵਿੱਚ ਸਲੇਮਪੁਰ ਨੇ ਪਹਿਲਾ, ਰਿਲੇਅ ਦੌੜ ਲੜਕੀਆਂ ਵਿੱਚ ਸਲੇਮਪੁਰ ਨੇ ਪਹਿਲਾ, ਲੰਬੀ ਛਾਲ ਲੜਕਿਆਂ ਵਿੱਚ ਸਨੀ ਸਿੰਘ ਸਲੇਮਪੁਰ ਨੇ ਪਹਿਲਾ, ਲੰਬੀ ਛਾਲ ਲੜਕੀਆਂ ਵਿੱਚ ਪਰਨੀਤ ਕੌਰ ਸਲੇਮਪੁਰ ਨੇ ਪਹਿਲਾ, ਬੈਡਮਿੰਟਨ ਲੜਕਿਆਂ ਵਿੱਚ ਸਲੇਮਪੁਰ ਨੇ ਪਹਿਲਾ, ਬੈਡਮਿੰਟਨ ਲੜਕੀਆਂ ਵਿੱਚ ਸਲੇਮਪੁਰ ਨੇ ਪਹਿਲਾ, ਕੁਸ਼ਤੀ 25 ਕਿੱਲੋ ਲੜਕਿਆਂ ਵਿੱਚ ਸੁਬਹੀਨ ਅਲੀ ਸਲੇਮਪੁਰ ਨੇ ਪਹਿਲਾ, ਕੁਸ਼ਤੀ 28 ਕਿੱਲੋ ਵਿੱਚ ਦੇਬੂ ਬਰਮਨ ਸਲੇਮਪੁਰ ਨੇ ਪਹਿਲਾ, ਕੁਸ਼ਤੀ 30 ਕਿੱਲੋ ਵਿੱਚ ਗੁਰਕਮਲ ਸਿੰਘ ਚਾਂਗਲੀ ਨੇ ਪਹਿਲਾ, ਸ਼ਾਟ-ਪੁੱਟ ਲੜਕੇ ਵਿੱਚ ਜਸਕਰਨ ਸਿੰਘ ਸਲੇਮਪੁਰ ਨੇ ਪਹਿਲਾ, ਸ਼ਾਟ-ਪੁੱਟ ਲੜਕੀਆਂ ਵਿੱਚ ਤਰਨਪ੍ਰੀਤ ਕੌਰ ਘਨੌਰੀ ਕਲਾਂ ਨੇ ਪਹਿਲਾ, ਕਬੱਡੀ ਮੁੰਡਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਨੇ ਪਹਿਲਾ, ਖੋ-ਖੋ ਕੁੜੀਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਨੇ ਪਹਿਲਾ, ਖੋ-ਖੋ ਮੁੰਡਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।