ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 18 ਸਤੰਬਰ
ਇੱਥੇ ਅੱਜ ਸਤਨਾਮ ਸਿੰਘ ਸੱਤਾ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦਿੜ੍ਹਬਾ ਤੋਂ ਰੋਗਲਾ ਕੌਹਰੀਆਂ ਅਤੇ ਤਹਿਸੀਲ ਸਟੇਡੀਅਮ ਰੋਡ ’ਤੇ ਪ੍ਰੀਮਿਕਸ ਪਵਾਉਣ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਪੰਚਾਇਤ ਯੂਨੀਅਨ ਬਲਾਕ ਦਿੜ੍ਹਬਾ ਦੇ ਪ੍ਰਧਾਨ ਬਲਵੀਰ ਸਿੰਘ ਖਾਨਪੁਰ, ਜਸਪਾਲ ਸਿੰਘ ਜੱਸੀ ਪ੍ਰਧਾਨ ਟਰੱਕ ਯੂਨੀਅਨ ਦਿੜ੍ਹਬਾ, ਨੰਬਰਦਾਰ ਦੀਦਾਰ ਸਿੰਘ, ਗੋਗੀ ਖੋਪੜਾ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕੌਹਰੀਆਂ ਅਤੇ ਤਹਿਸੀਲ ਰੋਡ ’ਤੇ ਕਈ ਸਾਲ ਪਹਿਲਾਂ ਸੀਵਰੇਜ ਵਿਭਾਗ ਵੱਲੋਂ ਸੀਵਰੇਜ ਪਾਇਆ ਗਿਆ ਸੀ ਪਰ ਵਿਭਾਗ ਵੱਲੋਂ ਸੜਕ ਨੂੰ ਦੁਬਾਰਾ ਬਣਾਉਣ ਦਾ ਕੰਮ ਵਿਚਕਾਰ ਹੀ ਲਟਕ ਗਿਆ ਸੀ। ਇਸ ਕਰਕੇ ਰਾਹਗੀਰ ਪ੍ਰੇਸ਼ਾਨ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੈਰਸੀਆਣਾ ਰੋਡ ਦੀ ਮੁਰੰਮਤ ਲਈ 55 ਲੱਖ, ਲਿੰਕ ਰੋਡ ਲਈ 25 ਲੱਖ, ਗੁਰਦੁਆਰਾ ਰੋਡ 50 ਲੱਖ, ਅਤੇ ਕੌਹਰੀਆਂ ਤੇ ਤਹਿਸੀਲਰ ਰੋਡ 12 ਲੱਖ ਰੁਪਏ ਦੀ ਰੀਪੀਅਰ ਲਈ 1 ਕਰੋੜ 42 ਲੱਖ ਰੁਪਏ ਆਇਆ ਹੈ। ਇਸ ਮੌਕੇ ਦਿੜ੍ਹਬਾ ਵਾਸੀਆਂ ਨੇ ਲੱਡੂ ਵੰਡੇ।