ਧੂਰੀ: ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਦੀ ਮੀਟਿੰਗ ਸੰਮਤੀ ਦੇ ਸਰਪ੍ਰਸਤ ਪ੍ਰਕਾਸ਼ ਚੰਦ ਗਰਗ ਅਤੇ ਸੱਤਪਾਲ ਸਿੰਗਲਾ ਦੀ ਅਗਵਈ ਹੇਠ ਸਥਾਨਕ ਸੇਵਾ ਸੰਮਤੀ ਭਵਨ ਵਿੱਚ ਹੋਈ। ਇਸ ਮੌਕੇ ਪਹਿਲਾਂ ਸੰਮਤੀ ਦੇ ਮਹਰੂਮ ਪ੍ਰਧਾਨ ਸਵ. ਖਰੈਤੀ ਰਾਮ ਬਾਂਸਲ ਦੇ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਤੋਂ ਉਪਰੰਤ ਸੰਮਤੀ ਦੇ ਪ੍ਰਧਾਨ ਦੇ ਅਹੁਦੇ ਲਈ ਕਰਵਾਈ ਗਈ ਚੋਣ ਚ ਸਰਬਸੰਮਤੀ ਦੇ ਨਾਲ ਰਾਕੇਸ਼ ਕੁਮਾਰ ਗਰਗ ਨੂੰ ਸੰਮਤੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਬਾਕੀ ਕਾਰਜਕਾਰਨੀ ਚੁਨਣ ਦੇ ਸਾਰੇ ਅਧਿਕਾਰ ਵੀ ਉਨ੍ਹਾਂ ਨੂੰ ਸੌਂਪੇ ਗਏ। ਇਸ ਮੌਕੇ ਪਿਆਰ ਚੰਦ ਸੰਖਿਆਣ ,ਪੂਰਨ ਚੰਦ ਸਿੰਗਲਾ, ਟੇਕ ਬਹਾਦਰ ਸ਼੍ਰੀਵਾਸਤਵ , ਰਾਜਿੰਦਰ ਬਾਂਸਲ, ਪ੍ਰਦੀਪ ਮਿੱਤਲ ਅਤੇ ਸ਼ੀਸ਼ਨ ਪਾਲ ਹੈੱਪੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ