ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਅਪਰੈਲ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜਨੀਅਰ ਮੰਡਲ ਦੇ ਦਫ਼ਤਰ ਸਾਹਮਣੇ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਕਿਹਾ ਕਿ ਮਾਲੇਰਕੋਟਲਾ ਮੰਡਲ ਅਧੀਨ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੇ ਪਿਛਲੇ ਸਾਲਾਂ ਤੋਂ ਕੰਮ ਲਮਕ ਅਵਸਥਾ ਵਿਚ ਪਏ ਹਨ।
ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਬਾਰੇ ਕਾਰਜਕਾਰੀ ਇੰਜਨੀਅਰ ਨੂੰ ਕਈ ਵਾਰ ਵਫ਼ਦ ਦੇ ਰੂਪ ’ਚ ਮਿਲ ਕੇ ਅਤੇ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਜਾ ਚੁੱਕਿਆ ਹੈ ਪ੍ਰੰਤੂ ਕਾਰਜਕਾਰੀ ਇੰਜਨੀਅਰ ਹਾਂ ਪੱਖੀ ਨਹੀਂ ਹੈ, ਜਿਸ ਕਰਕੇ ਪੈਨਸ਼ਨਰਜ਼ ਨੂੰ ਧਰਨਾ ਲਾਉਣ ਲਈ ਮਜਬੂਰ ਹੋਣ ਪਿਆ। ਪਿਆਰਾ ਲਾਲ , ਪਰਮਜੀਤ ਸ਼ਰਮਾ, ਮਿਰਜ਼ਾ ਸਿੰਘ, ਰਾਮ ਸਿੰਘ ਲਸੋਈ, ਕਰਨੈਲ ਸਿੰਘ ਭੱਟੀਆਂ, ਹਰਵਿੰਦਰ ਕੁਮਾਰ, ਅਵੀਨਾਸ਼ ਚੋਪੜਾ, ਭਜਨ ਸਿੰਘ ਬਾਲੇਵਾਲ, ਜਰਨੈਲ ਸਿੰਘ , ਲਛਮਣ ਸਿੰਘ, ਮਨੋਜ ਕੁਮਾਰ, ਸੋਢੀ ਸਿੰਘ ਆਦਿ ਨੇ ਪਾਵਰਕੌਮ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਮਸਲੇ ਹੱਲ ਕਰਵਾਉਣ ਲਈ ਉਕਤ ਅਧਿਕਾਰੀ ਨੂੰ ਇੱਥੋਂ ਤੁਰੰਤ ਬਦਲਿਆ ਜਾਵੇ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮਸਲੇ ਹੱਲ ਨਾ ਹੋਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।