
ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਪੈਨਸ਼ਨਰ।
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 9 ਦਸੰਬਰ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੀ ਮੀਟਿੰਗ ਮੰਡਲ ਪ੍ਰਧਾਨ ਜਰਨੈਲ ਸਿੰਘ ਪੰਜਗਰਾਈਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਪੰਜਗਰਾਈਆਂ, ਪਰਮਜੀਤ ਸ਼ਰਮਾ, ਪਿਆਰਾ ਲਾਲ , ਇਕਬਾਲ ਸਿੰਘ ਫਰਵਾਲੀ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਨਿਖੇਧੀ ਕਰਦਿਆਂ ਪੈਨਸ਼ਨਰਜ਼ ਦੀਆਂ ਮੁੱਖ ਮੰਗਾਂ ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕਰਨ, ਪਾਵਰਕੌਮ ਦੇ ਸਰਕੂਲਰ 23/19 ਅਨੁਸਾਰ ਲਮਕ ਅਵਸਥਾ ਵਿਚ ਪਏ ਕੇਸਾਂ ਨੂੰ ਜਲਦੀ ਨਿਪਟਾਉਣ, 2016 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ਦੀ ਪੈਨਸ਼ਨ 2.59 ਨਾਲ ਸੋਧਣ ਅਤੇ ਡੀ.ਏ ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਪੇਅ-ਸਕੇਲਾਂ ਦਾ ਬਕਾਇਆ ਦੇਣ ਸਮੇਤ ਨਵੇਂ ਸਕੇਲਾਂ ਅਨੁਸਾਰ ਰੀਵਾਈਜ਼ਡ ਪੈਨਸ਼ਨ ਆਰਡਰ ਜਾਰੀ ਕਰਨ ਦੀ ਮੰਗ ਕੀਤੀ। ਐਸੋਸੀਏਸ਼ਨ ਨੇ 21 ਦਸੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ’ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਅਤੇ ਸੰਗਰੂਰ ਵਿਖੇ ਮਜ਼ਦੂਰਾਂ ਉਪਰ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ। ਇਸ ਮੌਕੇ ਬਲਦੇਵ ਸਿੰਘ ਪੈਕਾ, ਬਸ਼ਰ ਉਲ ਹੱਕ, ਅਸ਼ੋਕ ਕੁਮਾਰ, ਕਰਨੈਲ ਸਿੰਘ ਭੱਟੀਆਂ, ਸੱਤਪਾਲ, ਸੁਖਵਿੰਦਰ ਸਿੰਘ, ਮਿਰਜਾ ਸਿੰਘ, ਮਹਿੰਦਰ ਸਿੰਘ ਜਾਗੋਵਾਲ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ