ਭਵਾਨੀਗੜ੍ਹ (ਪੱਤਰ ਪ੍ਰੇਰਕ): ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਝੀ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਮਾਝੀ ਨੇ ਜੁੂਡੋ ਦੇ ਅੰਡਰ 17 ਦੇ 73 ਕਿੱਲੋ ਭਾਰ ਵਰਗ ਵਿੱਚ ਦੋ ਸੋਨੇ ਦੇ ਤਗ਼ਮੇ ਜਿੱਤੇ ਹਨ।
ਇਸ ਸਬੰਧੀ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੋਲਡ ਮੈਡਲ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਅਤੇ ਪੰਜਾਬ ਖੇਡ ਮੇਲੇ ਵਿੱਚ ਮੁਕਾਬਲੇ ਦੌਰਾਨ ਜਿੱਤੇ ਗਏ ਹਨ। ਸਕੂਲ ਪਹੁੰਚਣ ’ਤੇ ਸਕੂਲ ਦੇ ਚੇਅਰਮੈਨ ਕੇਵਲ ਸਿੰਘ ਸਿੱਧੂ ਨੇ ਹੁਸਨਪ੍ਰੀਤ ਦਾ ਸਨਮਾਨ ਕੀਤਾ।