ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਪ੍ਰਸ਼ਾਸਨਿਕ ਸੁਧਾਰ ਵਿਭਾਗ ਪੰਜਾਬ (ਈ-ਗਵਰਨੈਂਸ) ਵੱਲੋਂ ਵਿੱਢੀ ਹਰਿਆਵਲ ਲਹਿਰ ਤਹਿਤ ਜ਼ਿਲ੍ਹਾ ਸੰਗਰੂਰ ਦੇ 31 ਸੇਵਾ ਕੇਂਦਰਾਂ ਦੇ ਦਫ਼ਤਰੀ ਅਮਲੇ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਜਨਤਕ ਤੇ ਸਰਕਾਰੀ ਥਾਵਾਂ ਉਤੇ ਲਗਪਗ 350 ਛਾਂਦਾਰ ਬੂਟੇ ਲਾਏ ਗਏ। ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ ਐੱਸਡੀਐੱਮ ਬਬਨਦੀਪ ਸਿੰਘ ਵਾਲੀਆ ਵੱਲੋਂ ਸਾਂਝੇ ਤੌਰ ’ਤੇ ਛਾਂਦਾਰ ਬੂਟੇ ਲਾ ਕੇ ਇਸ ਮੁਹਿੰਮ ਦੀ ਜ਼ਿਲ੍ਹੇ ਅੰਦਰ ਸ਼ੁਰੂਆਤ ਕੀਤੀ ਗਈ। ਏਡੀਸੀ ਧਾਲੀਵਾਲ ਅਤੇ ਐੱਸਡੀਐਮ ਵਾਲੀਆ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਰੁੱਖਾਂ ਦਾ ਮਹੱਤਵਪੂਰਨ ਯੋਗਦਾਨ ਹੈ।