ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਅਗਸਤ
ਪੈਪਸੀਕੋ ਇੰਡੀਆ ਹੋਲਡਿੰਗਜ਼ ਵਰਕਰਜ਼ ਯੂਨੀਅਨ ਚੰਨੋ ਨੇ ਕੰਪਨੀ ਦੇ ਗੇਟ ਅੱਗੇ 14 ਸਾਲ ਪਹਿਲਾਂ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਵਰਕਰਾਂ ’ਤੇ ਮੈਨੇਜਮੈਂਟ ਵੱਲੋਂ ਹਮਲਾ ਕਰਵਾਉਣ ਖ਼ਿਲਾਫ਼ ਰੋਸ ਵਜੋਂ ਕਾਲਾ ਦਿਵਸ ਮਨਾਇਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦਿਨ 23 ਅਗਸਤ 2008 ਨੂੰ ਪੈਪਸੀਕੋ ਦੀ ਮੈਨੇਜਮੈਂਟ ਨੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਤੋਂ ਗੇਟ ’ਤੇ ਸ਼ਾਂਤ ਮਈ ਧਰਨਾ ਦੇ ਰਹੇ ਪੈਪਸੀਕੋ ਕਾਮਿਆਂ ’ਤੇ ਹਮਲਾ ਕਰਵਾਇਆ ਸੀ, ਜਿਸ ਵਿੱਚ ਦਰਜਨ ਦੇ ਕਰੀਬ ਕਾਮੇ ਫੱਟੜ ਹੋ ਗਏ ਸਨ। ਅੱਜ ਤਿੰਨੋ ਸ਼ਿਫਟਾਂ ਵਿਚ ਪੈਪਸੀਕੋ ਮੈਨੇਜਮੈਂਟ ਅਤੇ 2008 ਵਿੱਚ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁਰਜੀਤ ਸਿੰਘ, ਰਾਣਾ ਸਿੰਘ ਕਾਲਾਝਾੜ, ਦਰਸ਼ਨ ਸਿੰਘ ਚੋਟੀਆਂ, ਦੀਪਕ ਸਿੰਘ, ਹਰੀ ਸਿੰਘ, ਜਗਪਾਲ ਸਿੰਘ ਤੇ ਦਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।