ਚੋਰੀਆਂ ਦੇ ਮਾਮਲੇ ਹੱਲ ਨਾ ਹੋਣ ਕਾਰਨ ਲੋਕ ਦੁਖੀ

ਚੋਰੀਆਂ ਦੇ ਮਾਮਲੇ ਹੱਲ ਨਾ ਹੋਣ ਕਾਰਨ ਲੋਕ ਦੁਖੀ

ਸ਼ੇਰਪੁਰ: ਥਾਣਾ ਸ਼ੇਰਪੁਰ ਦੇ ਪਿੰਡਾਂ ਵਿੱਚ ਪਿਛਲੇ ਕੁੱਝ ਕੁ ਦਿਨਾਂ ਵਿੱਚ ਪੰਜ ਚੋਰੀਆਂ ਹੋਈਆਂ ਜਿਨ੍ਹਾਂ ਨੇ ਆਮ ਲੋਕਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ। ਕੁੱਝ ਥਾਵਾਂ ’ਤੇ ਮੌਕਾ ਤੱਕ ਨਾ ਵੇਖੇ ਜਾਣ ਅਤੇ ਮਾਮਲੇ ਦਰਜ ਕਰਨ ਤੋਂ ਕੰਨੀ ਕਤਰਾਉਣ ਤੋਂ ਲੋਕ ਪੁਲੀਸ ਦੀ ਭੂਮਿਕਾ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਖੇੜੀ ਖੁਰਦ ’ਚ ਧਾਰਮਿਕ ਸਥਾਨ ਤੋਂ ਚੋਰੀ, ਈਨਾਬਾਜਵਾ ’ਚ ਕਰਿਆਨੇ ਤੇ ਰੈਡੀਮੇਡ ਦੀ ਦੁਕਾਨ ਤੋਂ ਚੋਰੀ, ਸ਼ੇਰਪੁਰ ਤੋਂ ਕਾਰ ਤੇ ਦੀਦਾਰਗੜ੍ਹ ’ਚੋਂ ਟਰਾਲਾ ਚੋਰੀ, ਹੇੜੀਕੇ ਤੋਂ ਮੀਟਰ ਚੋਰੀ, ਸਲੇਮਪੁਰ ਅਤੇ ਹੇੜੀਕੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਚੋਰਾਂ ਵੱਲੋਂ ਜਿੰਦੇ ਭੰਨਣ ਦੇ ਮਾਮਲਿਆਂ ’ਚੋਂ ਮਹਿਜ਼ ਇੱਕਾ-ਦੁੱਕਾ ਚੋਰੀਆਂ ਨੂੰ ਛੱਡ ਕੇ ਬਾਕੀ ਸਬੰਧੀ ਪੀੜਤਾਂ ਦੀਆਂ ਦਰਖਾਸਤਾਂ ’ਤੇ ਹਫ਼ਤਾ ਬੀਤ ਜਾਣ ’ਤੇ ਵੀ ਪੁਲੀਸ ਪਰਚਾ ਦਰਜ ਕਰਨ ਤੋਂ ਕੰਨੀ ਕਤਰਾਅ ਰਹੀ ਹੈ। ਇਸ ਸਬੰਧੀ ਆਈਓ ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਚੋਰੀ ਟਰਾਲਾ ਤੇ ਕਾਰ ਦਾ ਮਾਮਲਾ ਟਰੇਸ ਕਰ ਲਿਆ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All