ਪੱਤਰ ਪ੍ਰੇਰਕ
ਲਹਿਰਾਗਾਗਾ, 7 ਅਪਰੈਲ
ਇਥੇ ਪੀਐੱਸਈਬੀ ਪੈਨਸ਼ਨ ਐਸੋਸੀਏਸ਼ਨ ਡਵੀਜ਼ਨ ਲਹਿਰਾਗਾਗਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਨੇ ਮੰਗ ਕੀਤੀ ਕਿ ਏਰੀਅਰ ਪੈਨਸ਼ਨ ਰਿਵਾਈਜ਼ ਕਰਕੇ ਪੈਨਸ਼ਨਰਾਂ ਦਾ ਏਰੀਅਰ ਲਾਗੂ ਕਰੇ ਅਤੇ ਕੇਂਦਰ ਸਰਕਾਰ ਵੱਲੋਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਬਿਜਲੀ ਐਕਟ 2020 ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਬੀਬੀਐੱਮਬੀ ਵਿੱਚ ਹਿੱਸਾ ਪੰਜਾਬ ਦਾ ਖਤਮ ਕਰ ਰਹੀ ਹੈ ਦੀ ਨਿਖੇਧੀ ਕੀਤੀ। ਜਥੇਬੰਦੀ ਦੇ ਪ੍ਰਧਾਨ ਡਵੀਜ਼ਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।