ਸੰਗਰੂਰ: ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰਜ਼ ਭਵਨ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਏ ਸਮਾਗਮ ’ਚ ਕੈਪਟਨ ਅਨਿਲ ਗੋਇਲ, ਸਾਬਕਾ ਸੀਨੀਅਰ ਬੈਂਕ ਮੈਨੇਜਰ ਜਤਿੰਦਰ ਗੁਪਤਾ, ਮੈਡਮ ਸੁਧਾ ਜੈਨ, ਅਸ਼ੋਕ ਚੌਹਾਨ, ਦਵਿੰਦਰ ਗੁਪਤਾ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੰਵਲਜੀਤ ਸਿੰਘ ਅਤੇ ਦਰਸ਼ਨ ਸਿੰਘ ਬਿਲਿੰਗ ਨੇ ਮੰਚ ਸੰਚਾਲਨ ਕੀਤਾ। ਇਸ ਸਮਾਗਮ ਵਿੱਚ ਜੂਨ ਮਹੀਨੇ ਵਿੱਚ ਜਿਹੜੀਆਂ ਸਖ਼ਸ਼ੀਅਤਾਂ ਦੇ ਜਨਮ ਦਿਨ ਸਨ, ਉਨ੍ਹਾਂ ਵਿੱਚ ਦਰਸ਼ਨ ਸਿੰਘ ਰਤਨ, ਨਿਰਭੈ ਸਿੰਘ, ਮਦਨ ਗੋਪਾਲ ਸੋਢੀ, ਜਗਦੀਸ਼ ਰਾਏ ਜੰਡੂ, ਜਨਕ ਰਾਜ ਜੋਸ਼ੀ, ਜੀਵਨ ਸਿੰਘ ਮਿੱਤਲ, ਠਾਣੇਦਾਰ ਬਲਜਿੰਦਰ ਸਿੰਘ, ਦਰਸ਼ਨ ਸਿੰਘ ਬਲਿੰਗ, ਮਾਸਟਰ ਮਦਨ ਲਾਲ, ਬੈਂਕ ਮੈਨੇਜਰ ਅਸ਼ੋਕ ਨਾਗਪਾਲ, ਜਤਿੰਦਰ ਗੁਪਤਾ ਅਤੇ ਮੈਡਮ ਸੁਧਾ ਜੈਨ ਨੂੰ ਸਨਮਾਨਿਤ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ