ਨਿਜੀ ਪੱਤਰ ਪ੍ਰੇਰਕ
ਸੰਗਰੂਰ, 9 ਮਾਰਚ
ਵਿਜੀਲੈਂਸ ਬਿਊਰ ਸੰਗਰੂਰ ਦੀ ਟੀਮ ਵਲੋਂ ਮਾਲ ਹਲਕਾ ਭਦੌੜ (ਬਰਨਾਲਾ ) ਦੇ ਪਟਵਾਰੀ ਪ੍ਰਿਥੀਪਾਲ ਸਿੰਘ ਪਟਵਾਰੀ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਟਵਾਰੀ ਖ਼ਿਲਾਫ਼ ਜ਼ਮੀਨ ਦੀ ਤਕਸੀਮ ਕਰਾਉਣ ਲਈ ਨਕਸ਼ਾ ‘ੳ ’’ ਪੇਸ਼ ਕਰਨ ਦੇ ਬਦਲੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਪਟਵਾਰੀ ਪ੍ਰਿਥੀਪਾਲ ਸਿੰਘ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਤਹਿਤ ਥਾਣਾ ਵਿਜੀਲੈਂਸ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ ਹੈ। ਇਹ ਜਾਣਕਾਰੀ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੇ ਦਫ਼ਤਰ ’ਚ ਡੀਐੱਸਪੀ ਸਤਨਾਮ ਸਿੰਘ ਵਿਰਕ ਨੇ ਦਿੱਤੀ।ਵਿਜੀਲੈਂਸ ਵਿਭਾਗ ਨੇ ਇਹ ਕਾਰਵਾਈ ਕਿਸਾਨ ਦੀ ਸ਼ਿਕਾਇਤ ਉੱਤੇ ਕੀਤੀ ਹੈ।