ਪੱਤਰ ਪ੍ਰੇਰਕ
ਮੂਨਕ, 25 ਜੂਨ
ਸਥਾਨਕ ਛੋਈ ਵਾਲੇ ਮੰਦਰ ਵਿੱਚ ਲਹਿਰਾ ਹਲਕੇ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਐੱਮਪੀ ਫੰਡ ਵਿੱਚੋਂ 1 ਕਰੋੜ 22 ਲੱਖ ਰੁਪਏ ਦੇ ਚੈੱਕ ਵੰਡਦੇ ਹੋਏ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਹਰ ਪਿੰਡ ਵਿੱਚ ਰੁੱਖ ਲਗਵਾਏ ਹਨ ਅਤੇ ਪਿੰਡ ਹਰੇ-ਭਰੇ ਰਹਿਣ ਤੇ ਉਨ੍ਹਾਂ ਦੇ ਵਰਕਰ ਰੁੱਖ ਲਗਾਉਣ ਤੋਂ ਇਲਾਵਾਂ ਉਨ੍ਹਾਂ ਦੀ ਸੰਭਾਲ ਵੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਤੇ ਬਾਦਲ ਪਰਿਵਾਰ ਆਪਸ ਵਿੱਚ ਮਿਲੇ ਹੋਏ ਹਨ ਅਤੇ ਵੱਡੇ ਪੱਧਰ ’ਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਚੱਲ ਰਿਹਾ ਹੈ।
ਇਸ ਮੌਕੇ ਤੇ ਰਾਮਪਾਲ ਬਹਿਣੀਵਾਲ, ਗਗਨਦੀਪ ਸਿੰਘ ਗਰਜਾ, ਗੁਰਸੰਤ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਲਹਿਰਾ, ਜੈਪਾਲ ਸੈਣੀ, ਰਾਮਪਾਲ ਸਿੰਘ ਸੁਰਜਨਭੈਣੀ, ਭੀਮ ਸੈਣ ਗਰਗ, ਚਮਕੌਰ ਸਿੰਘ ਬਾਦਲਗੜ੍ਹ, ਕ੍ਰਿਸ਼ਨ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਭੁੱਲਰ, ਜਸਵੀਰ ਸਿੰਘ ਡੂਡੀਆ, ਹਰਬੰਸ ਸਿੰਘ ਚਿੜੀਆ ਹਮੀਰਗੜ੍ਹ, ਗੁਰਸੇਵਕ ਸਿੰਘ ਮੌਜੂਦ ਸਨ।