ਪੱਤਰ ਪ੍ਰੇਰਕ
ਲਹਿਰਾਗਾਗਾ, 16 ਨਵੰਬਰ
ਇਥੇ ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਗਲਤ ਬਿਆਨ ਦੇਣ ਵਾਲੀ ਫਿਲਮੀ ਅਦਾਕਾਰਾ ਕੰਗਨਾ ਰਣੌਤ ਖਿਲਾਫ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਦੇ ਬੁਲਾਰਿਆਂ ਗਿਆਨ ਚੰਦ ਸ਼ਰਮਾ, ਮਾਸਟਰ ਹਰਭਗਵਾਨ ਗੁਰਨੇ, ਨਾਮਦੇਵ ਭੁਟਾਲ, ਪੂਰਨ ਸਿੰਘ ਖਾਈ, ਮਾਸਟਰ ਰਘਬੀਰ ਭੁਟਾਲ ਨੇ ਕਿਹਾ ਕਿ ਆਜ਼ਾਦੀ ਨੂੰ ਭੀਖ ਦੱਸਣ ਵਾਲੀ ਤੋਂ ਪਦਮਸ਼੍ਰੀ ਵਾਪਸ ਲਿਆ ਜਾਵੇ ਅਤੇ ਆਜ਼ਾਦੀ ਸੰਗਰਾਮੀਆਂ ਦਾ ਅਪਮਾਨ ਕਰਨ ਬਦਲੇ ਪੁਲੀਸ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਗਨਾ ਨੂੰ ਪਦਮਸ਼੍ਰੀ ਕਿਸਾਨ ਅੰਦੋਲਨ ਖਿਲਾਫ਼ ਅੱਗ ਉਗਲਣ ਵਾਲੇ ਬਿਆਨਾਂ ਅਤੇ ਪ੍ਰਧਾਨ ਮੰਤਰੀ ਦੀ ਖੁਸ਼ਾਮਦ ਲਈ ਦਿੱਤਾ ਗਿਆ ਹੈ। ਪ੍ਰਦਰਸ਼ਨ ਵਿੱਚ ਗੁਰਚਰਨ ਸਿੰਘ, ਮਹਿੰਦਰ ਸਿੰਘ, ਵਰਿੰਦਰ ਭੁਟਾਲ, ਡਾ. ਜਗਦੀਸ਼ ਪਾਪੜਾ, ਸੁਖਜਿੰਦਰ ਲਾਲੀ, ਮਾਸਟਰ ਕੁਲਵਿੰਦਰ ਸਿੰਘ, ਤਰਸੇਮ ਭੋਲੂ, ਲਾਭ ਸਿੰਘ, ਰਾਮ ਸਿੰਘ ਭੱਠਲ, ਰਾਮਚੰਦਰ ਸਿੰਘ ਖਾਈ ਨੇ ਕਿਹਾ ਕਿ ਕਿਸਾਨ ਘੋਲ ਇੱਕ ਇਤਿਹਾਸ ਸਿਰਜ ਰਿਹਾ ਹੈ ਅਤੇ ਇਹ ਘੋਲ ਆਪਣੇ ਸ਼ਾਂਤਮਈ ਤਰੀਕਾਕਾਰ, ਸਬਰ-ਸੰਤੋਖ, ਸਿਦਕ ਤੇ ਸਿਰੜ ਅਤੇ ਧਰਮਨਿਰਪੱਖਤਾ ਦੇ ਨੈਤਿਕ ਪੈਂਤੜਿਆਂ ਸਦਕਾ ਮੋਦੀ ਹਕੂਮਤ ਦੀਆਂ ਜੜ੍ਹਾਂ ’ਚ ਬੈਠਦਾ ਜਾ ਰਿਹਾ ਹੈ।