ਪੱਤਰ ਪ੍ਰੇਰਕ
ਸੰਗਰੂਰ, 28 ਦਸੰਬਰ
ਮਾਲਵਾ ਲਿਖਾਰੀ ਸਭਾ ਦਾ ਦੋ ਸਾਲਾ ਇਜਲਾਸ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿੱਚ ਪ੍ਰੋ. ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਸ਼ਾਮਲ ਸਾਹਿਤਕਾਰਾਂ ਨੇ ਕਿਸਾਨ ਜਥੇਬੰਦੀਆਂ ਦੀ ਅਪੀਲ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣ ਵਾਲੀ ਮਨ ਕੀ ਬਾਤ ਦਾ ਥਾਲੀਆਂ ਖੜਕਾ ਕੇ ਵਿਰੋਧ ਕੀਤਾ| ਇਸ ਮੌਕੇ 2020-2022 ਲਈ ਹੋਈ ਸਰਬਸੰਮਤੀ ਨਾਲ ਸਭਾ ਦੀ ਕਾਰਜਕਾਰਨੀ ਦੀ ਚੋਣ ਵਿਚ ਦਲਬਾਰ ਸਿੰਘ ਅਤੇ ਪ੍ਰੋ. ਨਰਿੰਦਰ ਸਿੰਘ ਨੂੰ ਸਰਪ੍ਰਸਤ, ਕਰਮ ਸਿੰਘ ਜ਼ਖ਼ਮੀ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਲੋਟੇ, ਸੁਖਵਿੰਦਰ ਕੌਰ ਸਿੱਧੂ ਅਤੇ ਮੇਘ ਗੋਇਲ ਨੂੰ ਮੀਤ ਪ੍ਰਧਾਨ, ਰਾਜਿੰਦਰ ਸਿੰਘ ਰਾਜਨ ਨੂੰ ਜਨਰਲ ਸਕੱਤਰ, ਕੁਲਵੰਤ ਖਨੌਰੀ, ਸਤਪਾਲ ਸਿੰਘ ਲੌਂਗੋਵਾਲ ਅਤੇ ਮੀਤ ਸਕਰੌਦੀ ਨੂੰ ਸਕੱਤਰ, ਸਰਬਜੀਤ ਸਿੰਘ ਨੂੰ ਖਜ਼ਾਨਚੀ, ਜਸਵਿੰਦਰ ਸਿੰਘ ਜੌਲੀ ਨੂੰ ਸਹਾਇਕ ਖਜ਼ਾਨਚੀ, ਅਮਨ ਜੱਖਲਾਂ ਨੂੰ ਪ੍ਰੈੱਸ ਸਕੱਤਰ, ਜੱਗੀ ਮਾਨ, ਧਰਮਵੀਰ ਸਿੰਘ, ਗੋਬਿੰਦ ਸਿੰਘ ਤੂਰਬਨਜਾਰਾ, ਗੁਰਮੀਤ ਸਿੰਘ ਸੋਹੀ, ਭੁਪਿੰਦਰ ਨਾਗਪਾਲ, ਬਿੱਦਰ ਸਿੰਘ ਅਤੇ ਸੁਰਿੰਦਰਪਾਲ ਸਿੰਘ ਸਿਦਕੀ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ|