ਪੱਤਰ ਪ੍ਰੇਰਕ
ਭਵਾਨੀਗੜ੍ਹ, 28 ਸਤੰਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇੱਥੋਂ ਨੇੜਲੇ ਪਿੰਡ ਕਾਕੜਾ ਤੋਂ ਛੀਂਟਾਵਾਲਾ ਨੂੰ ਬਣੀ ਨਵੀਂ ਸੜਕ ’ਤੇ ਬਣਾਏ ਗਏ ਸੜਕ ਤੋਂ ਉਲਟ ਦਿਸ਼ਾ ਵਾਲੇ ਪੁਲ ਦਾ ਵਿਰੋਧ ਕੀਤਾ ਗਿਆ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਗੁਰਬਖਸ਼ੀਸ਼ ਸਿੰਘ ਬਾਲਦ, ਦੀਦਾਰ ਸਿੰਘ ਅਤੇ ਕਸ਼ਮੀਰ ਸਿੰਘ ਕਾਕੜਾ ਨੇ ਦੱਸਿਆ ਕਿ ਨਵੀਂ ਬਣੀ ਇਸ ਸੜਕ ਤੇ ਬਿਲਕੁੱਲ ਉਲਟ ਦਿਸ਼ਾ ਵਿੱਚ ਪੁਲ ਬਣਾ ਦਿੱਤਾ ਗਿਆ ਹੈ, ਜੋ ਸੜਕ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।
ਕਿਸਾਨ ਆਗੂਆਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ 30 ਸਤੰਬਰ ਤੱਕ ਇਸ ਪੁਲ ਨੂੰ ਠੀਕ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਜ਼ਿਲ੍ਹਾ ਹੈਡਕੁਆਰਟਰ ’ਤੇ ਧਰਨਾ ਲਗਾਇਆ ਜਾਵੇਗਾ।