ਰਮੇਸ਼ ਭਾਰਦਵਾਜ
ਲਹਿਰਾਗਾਗਾ , 17 ਫਰਵਰੀ
ਹਲਕਾ ਲਹਿਰਾਗਾਗਾ ਤੋਂ ਅਕਾਲੀ-ਬਸਪਾ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਡੇਰਾ ਭੂਟਾਲ, ਰਾਏਧਰਾਣਾ, ਚੋਟੀਆਂ ਖੰਡੇਬਾਦ ਲੇਹਲ ਖੁਰਦ , ਭੂਟਾਲ ਖੁਰਦ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ‘‘ਪੰਜਾਬ ਵਿੱਚ ਸਿਆਸੀ ਬਦਲਾਅ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਲਿਆ ਸਕਦਾ ਹੈ, ਕਿਉਂਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਪੰਜਾਬ ਵਿਚ ਵਿਕਾਸ ਤੇ ਅਮਨ-ਸ਼ਾਂਤੀ ਦਾ ਦੌਰ ਸ਼ੁਰੂ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਅ ਦੇ ਨਾਂਅ ’ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦੀ ਹੈ ਜਦੋਂਕਿ ਉਸ ਦੇ 60 ਤੋਂ ਵੱਧ ਉਮੀਦਵਾਰ ਦਲ ਬਦਲੂ ਅਤੇ 58 ਉਮੀਦਵਾਰ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਲਿਪਤ ਹਨ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਅਸਲੀ ਬਦਲਾਅ ਸਿਰਫ ਅਕਾਲੀ ਦਲ ਹੀ ਲਿਆ ਸਕਦਾ ਹੈ। ਇਸ ਮੌਕੇ ਅਵਤਾਰ ਸਿੰਘ ਅੜਕਵਾਸ, ਗਿਆਨੀ ਨਿਰੰਜਣ ਸਿੰਘ ਭੁਟਾਲ, ਬਸਪਾ ਪ੍ਰਧਾਨ ਬੰਤ ਸਿੰਘ, ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਜਸਪਾਲ ਸਿੰਘ ਦੇਲ੍ਹਾ ਸਾਬਕਾ ਚੇਅਰਮੈਨ, ਨੈਬ ਸਿੰਘ ਪੂਨੀਆ ਸਾਬਕਾ ਸਰਪੰਚ, ਦਰਸ਼ਨ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਜਵਾਹਰਵਾਲਾ, ਜਥੇਦਾਰ ਸਰਦਾਰਾ ਸਿੰਘ ਵੀ ਹਾਜ਼ਰ ਸਨ।