ਰਾਜਪੁਰਾ: ਕੋਵਿਡ-19 ਦੀ ਤਾਲਾਬੰਦੀ ਦੌਰਾਨ ਰੇਲਵੇ ਵਿਭਾਗ ਵੱਲੋਂ ਕਰੀਬ ਢਾਈ ਮਹੀਨੇ ਬੰਦ ਰੱਖਣ ਤੋਂ ਬਾਅਦ ਬਹਾਲ ਕੀਤੀ ਗਈ ਇਸ ਖੇਤਰ ਦੀ ਇੱਕਲੌਤੀ ਸੱਚਖੰਡ ਐਕਸਪ੍ਰੈਸ ਰੇਲਗੱਡੀ ਵਿੱਚ ਮੁਸਾਫਰਾਂ ਦੀ ਘਾਟ ਨੂੰ ਲੈ ਕੇ ਵਿਭਾਗ ਦੇ ਅਧਿਕਾਰੀ ਚਿੰਤਤ ਹਨ। ਨੰਦੇੜ ਸਾਹਿਬ (ਮਹਾਂਰਾਸ਼ਟਰ) ਤੋਂ ਅੰਮ੍ਰਿਤਸਰ ਨੂੰ ਆਉਣ ਵਾਲੀ 02715 ਅੱਪ ਅਤੇ ਜਾਣ ਵਾਲੀ 02716 ਡਾਊਨ ਸੱਚਖੰਡ ਐਕਸਪ੍ਰੈਸ ਰੇਲਗੱਡੀ ਵਿੱਚ 12 ਦਿਨਾਂ ਦੌਰਾਨ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੋਂ ਸੀ ਨੰਦੇੜ ਸਾਹਿਬ ਮਹਾਂਰਾਸ਼ਟਰ ਲਈ ਕੇਵਲ 340 ਮੁਸਾਫਰ ਹੀ ਸਵਾਰ ਹੋਏ ਹਨ। -ਪੱਤਰ ਪੇ੍ਰਕ