ਲਹਿਰਾਗਾਗਾ: ਨੇੜਲੇ ਪਿੰਡ ਸੇਖੂਵਾਸ ’ਚ ਖੇਤ ਦੀ ਪਹੀ ਨੂੰ ਲੈ ਕੇ ਹੋਏ ਝਗੜੇ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਫਰਿਲੂ ਰੀਸੀ ਵਾਸੀ ਸੇਖੂਵਾਸ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਐੱਸਐੱਚਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਫਰਿਲੂ ਰੀਸੀ ਦੇ ਬਿਆਨ ’ਤੇ ਜਸਵੀਰ ਸਿੰਘ, ਬਲਜਿੰਦਰ ਸਿੰਘ ਵਾਸੀ ਸੇਖੂਵਾਸ ਥਾਣਾ ਲਹਿਰਾ ਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਰਿਲੂ ਅਨੁਸਾਰ ਇਨ੍ਹਾਂ ਵਿਅਕਤੀਆ ਨਾਲ ਖੇਤ ਦੀ ਪਹੀ ਨੂੰ ਲੇ ਕੇ ਉਸ ਦਾ ਝਗੜਾ ਸੀ। ਜਦੋਂ ਉਹ ਆਪਣੇ ਟਰੈਕਟਰ ਵਿੱਚ ਹਵਾ ਭਰਵਾਉਣ ਲਈ ਇਕ ਦੁਕਾਨ ’ਤੇ ਆਇਆ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। -ਪੱਤਰ ਪ੍ਰੇਰਕ