ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 28 ਸਤੰਬਰ
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਸਹੀਦ ਭਗਤ ਸਿੰਘ ਜੀ ਦਾ 115 ਵਾਂ ਜਨਮ ਦਿਨ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਡਾ. ਕਮਲਜੀਤ ਕੌਰ, ਡਾ. ਸੁਖਜੀਤ ਸਿੰਘ ਘੁਮਾਣ ਅਤੇ ਗੁਰਦੀਪ ਸਿੰਘ ਹੁਰਾਂ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਵੱਲੋਂ ਕੱਢੀ ਗਈ ਸਾਈਕਲ ਰੈਲੀ ਨੂੰ ਮਾਤਾ ਮਹਿੰਦਰ ਕੌਰ ਪੁੱਤਰੀ ਸ. ਕੇਹਰ ਸਿੰਘ ਸੁਤੰਤਰਤਾ ਸੰਗਰਾਮੀ ਅਤੇ ਡਾ. ਜਗਦੀਪ ਕੌਰ ਦੋਹਤਰੀ ਸ. ਹਰੀ ਸਿੰਘ ਸੁਤੰਤਰਤਾ ਸੰਗਰਾਮੀ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਉਪਰੰਤ ਸਹੀਦ ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ਤੇ ਲੈਕਚਰ ਕਰਵਾਏ ਗਏ। ਇਸ ਮੌਕੇ ਪ੍ਰੋਫੈਸਰ ਰਾਜਵਿੰਦਰ ਸਿੰਘ ਅਤੇ ਪ੍ਰੋਫੈਸਰ ਇੰਦਰਜੀਤ ਸਿੰਘ ਨੇ ਸਹੀਦ ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ਤੇ ਚਾਨਣਾ ਪਾਇਆ। ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਂਬਰਾਂ ਡਾਕਟਰ ਜਗਦੀਪ ਕੌਰ ਅਤੇ ਮਾਤਾ ਮਹਿੰਦਰ ਕੌਰ ਨੇ ਸੰਗਰਾਮ ਦੌਰਾਨ ਇਨ੍ਹਾਂ ਯੋਧਿਆਂ ਦੁਆਰਾ ਝੱਲੀਆਂ ਮੁਸੀਬਤਾਂ ਨੂੰ ਯਾਦ ਕੀਤਾ। ਸਹੀਦ ਭਗਤ ਸਿੰਘ ਦੇ ਜੀਵਨ ਤੇ ਪ੍ਰੋਫੈਸਰ ਬੂਟਾ ਸਿੰਘ ਦੁਆਰਾ ਨਿਰਦੇਸਤ ਇੱਕ ਲਘੂ ਨਾਟਕ ਵੀ ਖੇਡਿਆ ਗਿਆ।
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਵੀ ਸ਼ਹੀਦ ਦੇ ਬੁੱਤ ’ਤੇ ਫੁੱਲ ਚੜ੍ਹਾਏ
ਪਟਿਆਲਾ (ਖੇਤਰੀ ਪ੍ਰਤੀਨਿਧ): ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਪ੍ਰਧਾਨ ਅਮਰਪਰੀਤ ਬੋਨੀ ਦੀ ਅਗਵਾਈ ਹੇਠਾਂ ਪੁੱਜੇ ਜਥੇਬੰਦੀ ਦੇ ਅਹੁਦੇਦਾਰਾ ਨੇ ਵੀ ਇਥੇ ਹੀ ਸ਼ਹੀਦ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦ ਪ੍ਰਤੀ ਆਪਣਾ ਸਤਿਕਾਰ ਅਤੇ ਸ਼ਰਧਾ ਭੇਟ ਕੀਤੀ। ਆਗੂਆਂ ਨੇ ਕਿਹਾ ਕਿ ਅੱਜ ਸਰਕਾਰੀ ਛੁੱਟੀ ਕਰਨੀ ਚਾਹੀਦੀ ਸੀ। ਇਸ ਮੌਕੇ ਰਾਜ ਕੁਮਾਰ ਡਕਾਲਾ, ਇੰਦਰਪਾਲ ਧਾਲੀਵਾਲ, ਪ੍ਰਕਾਸ਼ ਧਾਲੀਵਾਲ, ਅਜੀਤ ਧਾਲੀਵਾਲ, ਅਜੇ ਖੰਨਾ, ਵਰਿੰਦਰ ਵਡੇਰਾ, ਹਰਪ੍ਰੀਤ ਮੱਲ੍ਹੀ, ਬਲਜੀਤ ਕੌਰ ਮੱਲੀ ,ਰਾਜਿੰਦਰ ਚਲੈਲਾ ਆਦਿ ਅਹੁਦੇਦਾਰ ਵੀ ਸ਼ਾਮਲ ਹੋਏ।