ਪੱਤਰ ਪ੍ਰੇਰਕ
ਲਹਿਰਾਗਾਗਾ, 29 ਨਵੰਬਰ
ਸਦਰ ਪੁਲੀਸ ਨੇ ਪਿੰਡ ਲੇਹਲ ਖੁਰਦ ਦੀ ਅਨੁਸੂਚਿਤ ਵਰਗ ਦੀ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ 354, 508, 509, 3(1) ਡਬਲਯੂ ਐੱਸਸੀ/ਐੱਸਟੀ ਐਕਟ ਅਧੀਨ ਕੇਸ ਦਰਜ ਕੀਤਾ ਹੈ।
ਪੁਲੀਸ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਵਾੜੇ ’ਚ ਪਾਥੀਆਂ ਪੱਥਣ ਗਈ ਤਾਂ ਬਲਵਿੰਦਰ ਬਿੱਟੂ ਨੇ ਉਸ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ, ਉਸ ਦੀ ਜਠਾਣੀ ਰਣਜੀਤ ਕੌਰ ਨੇ ਰੌਲਾ ਪਾ ਕੇ ਉਸ ਨੂੰ ਛੁਡਵਾਇਆ। ਏਐੱਸਆਈ ਜਗਬੀਰ ਸਿੰਘ ਨੇ ਇਸ ਸਬੰਧੀ ਕੇਸ ਦਰਜ ਕਰਕੇ ਮਸਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।