ਲਹਿਰਾਗਾਗਾ: ਨੇੜਲੇ ਸਰਕਾਰੀ ਹਾਈ ਸਕੂਲ, ਚੂੜਲ ਕਲਾਂ ਦੇ ਹਿੰਦੀ ਅਧਿਆਪਕ ਅਵਤਾਰ ਸਿੰਘ ਦੇ ਯਤਨਾ ਸਦਕਾ ਐੱਨਆਰਆਈ ਗੁਰਬਖ਼ਸ਼ ਸਿੰਘ ਆਸਟਰੇਲੀਆ ਜੋ ਕਿ ਇਸ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ ਨੇ ਸਕੂਲ ਦੇ ਵਿਦਿਆਰਥੀਆਂ ਲਈ 40 ਬੈਂਚ ਦਾਨ ਕੀਤੇ। ਸਕੂਲ ਮੁਖੀ ਸੰਜੀਵ ਕੁਮਾਰ, ਮਨਜੀਤ ਸਿੰਘ ਅਸ਼ੋਕ ਕੁਮਾਰ, ਸ਼ੇਰ ਸਿੰਘ, ਸਰੋਜ ਬਾਲਾ, ਰੰਜਨਾ, ਕਮਲਜੀਤ ਕੌਰ, ਸੀਪ, ਸੰਦੀਪ ਕੌਰ, ਰਾਜੀ ਨੇ ਸਮੂਹ ਪੰਚਾਇਤ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਵੀ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
-ਪੱਤਰ ਪ੍ਰੇਰਕ