ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਜਨਵਰੀ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਭਾ ਤੋੋਂ ਕਾਂਗਰਸ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਇੱਥੇ ਦੁਕਾਨਾਂ ’ਤੇ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਹਿਰਾਗਾਗਾ ਨਾਲ ਸਿਆਸੀ ਨਾਤਾ ਨਹੀਂ ਸਗੋਂ ਸਹੁਰਾ ਘਰ ਹੋਣ ਕਰਕੇ ਜਜ਼ਬਾਤੀ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਪੰਜ ਵਾਰ ਵਿਧਾਨ ਸਭਾ ਚੋਣ ਜਿੱਤਣ ਅਤੇ ਮਗਰੋਂ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬਣਨ ਮਗਰੋਂ ਇਲਾਕੇ ਦੇ ਵਿਕਾਸ ਕਾਰਜਾਂ ’ਚ ਕੋਈ ਘਾਟ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ’ਚ ਵਿਕਾਸ ਕੰਮਾਂ ’ਚ ਅੜਿੱਕੇ ਖੜ੍ਹੇ ਕੀਤੇ ਪਰ ਉਹ ਪੱਕੇ ਕਾਂਗਰਸੀ ਤੇ ਸਮਾਜ ਸੇਵੀ ਪਰਿਵਾਰ ਦੀ ਧੀ ਹੋਣ ਕਰਕੇ ਕਦੇ ਨਹੀਂ ਘਰਬਾਏ।