ਪੱਤਰ ਪ੍ਰੇਰਕ
ਸੰਦੌੜ, 6 ਫਰਵਰੀ
ਵਾਲੀਬਾਲ ਪ੍ਰਮੋਟਰ ਮਾਸਟਰ ਨਿਰਮਲ ਸਿੰਘ ਮਹੋਲੀ ਕਲਾਂ ਨੂੰ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਮਾਲੇਰਕੋਟਲਾ ਦੇ ਸਪੋਰਟਸ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ ਨੇ ਜ਼ਿਲ੍ਹਾ ਇਕਾਈ ਦਾ ਗਠਨ ਕਰਦੇ ਹੋਏ ਨਿਰਮਲ ਸਿੰਘ ਮਹੋਲੀ ਕਲਾਂ ਨੂੰ ਪ੍ਰਧਾਨ, ਸੋਨੀ ਖਾਨ ਰੁੜਕਾ ਮੀਤ ਪ੍ਰਧਾਨ, ਦਵਿੰਦਰ ਸਿੰਘ ਧਲੇਰ ਸੈਕਟਰੀ, ਜਗਦੇਵ ਸਿੰਘ ਮਹੋਲੀ ਖੁਰਦ ਖਜ਼ਾਨਚੀ, ਜਸਵਿੰਦਰ ਸਿੰਘ ਰਿੰਕੂ ਫਰਵਾਲੀ ਜੁਆਇੰਟ ਸੈਕਟਰੀ, ਬਲਪ੍ਰੀਤ ਸਿੰਘ ਖੁਰਦ ਮੀਡੀਆ ਇੰਚਾਰਜ ਅਤੇ ਗੁਰਪ੍ਰੀਤ ਸਿੰਘ ਮਾਣਕਵਾਲ ਨੂੰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਨਵ ਨਿਯੁਤਕ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਹੋਲੀ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।