ਸੰਗਰੂਰ: ਰੋਟਰੀ ਕਲੱਬ ਸੰਗਰੂਰ ਰਵਾਇਲ ਵੱਲੋਂ ਫ਼ਨਸਕੇਅਰ ਮਾਲ ਸੰਗਰੂਰ ਵਿੱਚ ਪ੍ਰਧਾਨ ਸੰਜੇ ਸ਼ਰਮਾ ਅਤੇ ਸਕੱਤਰ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਸੰਜੇ ਸ਼ਰਮਾ ਵੱਲੋਂ ਕਲੱਬ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਇਸ ਵਿੱਚ ਡਾ. ਕ੍ਰਿਸ਼ਨ ਅਗਰਵਾਲ ਨੂੰ ਪ੍ਰਧਾਨ ਅਤੇ ਅਮਿਤ ਸਿੰਗਲਾ ਸਕੱਤਰ ਚੁਣਿਆ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੇ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਕਲੱਬ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ| ਇਸ ਦੌਰਾਨ ਰਾਜੀਵ ਜੈਨ, ਪੀਯੂਸ਼ ਬਾਂਸਲ, ਰੂਪਮ ਜੈਨ ਸਾਬਕਾ ਪ੍ਰਧਾਨ, ਐੱਮਪੀਸਿੰਘ ਸਾਬਕਾ ਪ੍ਰਧਾਨ, ਯਸ਼ਪਾਲ ਖੁਰਾਨਾਂ ਸਾਬਕਾ ਪ੍ਰਧਾਨ, ਡੀ.ਪੀ.ਸਿੰਘ ਸਾਬਕਾ ਸਕੱਤਰ ਆਦਿ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ। -ਪੱਤਰ ਪ੍ਰੇਰਕ