ਪੱਤਰ ਪ੍ਰੇਰਕ
ਸੰਗਰੂਰ, 3 ਜਨਵਰੀ
ਪੰਜਾਬੀ ਭਾਸ਼ਾ ਤੇ ਚਿੰਤਨ ਨੂੰ ਕੇਂਦਰ ਵਿਚ ਰੱਖ ਕੇ ਅੱਜ ਤੋਂ ਪੂਰੇ ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਪੰਜਾਬੀ ਦੇ ਪਹਿਲੇ ਆਨਲਾਈਨ ਖੋਜ ਜਨਰਲ ‘ਅਨਹਦ’ ਦਾ ਨਵਾਂ ਅੰਕ ਇੱਥੇ ਗ਼ੈਰ ਰਸਮੀ ਰੂਪ ਵਿਚ ਜਾਰੀ ਕੀਤਾ ਗਿਆ | ਇਸ ਸਬੰਧੀ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਸੰਚਾਲਕ ਪਰਮਿੰਦਰ ਸਿੰਘ ਸ਼ੌਕੀ ਨੇ ਦੱਸਿਆ ਕਿ ਬੇਸ਼ੱਕ ਪਹਿਲਾਂ ਵੀ ਪੰਜਾਬੀ ਭਾਸ਼ਾ ਵਿਚ ਕਈ ਖੋਜ ਜਨਰਲ ਸਾਨੂੰ ਪ੍ਰਾਪਤ ਹੁੰਦੇ ਹਨ, ਪਰ ਇਸ ਮੈਗਜ਼ੀਨ ਨੂੰ ਸ਼ੁਰੂ ਕਰਨ ਦਾ ਉਨ੍ਹਾਂ ਦਾ ਮੁੱਢਲਾ ਉਦੇਸ਼ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਨਵੇਂ ਖੋਜਾਰਥੀਆਂ ਨੂੰ ਇਕ ਪਲੇਟਫ਼ਾਰਮ ਦੇਣਾ ਸੀ।