ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 17 ਅਪਰੈਲ
ਇਥੋਂ ਦੇ ਸਾਹਿਤਕਾਰਾਂ ਤੇ ਲੇਖਕਾਂ ਦੀ ਇਕੱਤਰਤਾ ਸਰਕਾਰੀ ਸਮਾਰਟ ਮਿਡਲ ਸਕੂਲ ਕਿਲਾ ਰਹਿਮਤਗੜ੍ਹ ਵਿਖੇ ਕੇਂਦਰੀ ਲੇਖਕ ਸਭਾ (ਸੇਖੋਂ) ਦੇ ਮੁੱਖ ਅਹੁਦੇਦਾਰਾਂ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰ ਸ਼ਰਮਾ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਸਾਹਿਤ ਸਭਾ ਮਾਲੇਰਕੋਟਲਾ ਦੀ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮਾਸਟਰ ਨਾਹਰ ਸਿੰਘ ਮੁਬਾਰਿਕਪੁਰੀ ਪ੍ਰਧਾਨ, ਡਾਕਟਰ ਰਾਕੇਸ਼ ਸ਼ਰਮਾ ਜਨਰਲ ਸਕੱਤਰ, ਦਿਲਸ਼ਾਦ ਜਮਾਲਪੁਰੀ ਸਕੱਤਰ, ਨਿਰਮਲ ਸਿੰਘ ਖ਼ਜ਼ਾਨਚੀ, ਦਰਸ਼ਨ ਸਿੰਘ ਦਰਦੀ ਸੀਨੀਅਰ ਮੀਤ ਪ੍ਰਧਾਨ, ਸਾਲਿਕ ਬਰਾੜ ਮੀਤ ਪ੍ਰਧਾਨ, ਰਣਜੀਤ ਕੌਰ ਸਵੀ ਮੀਤ ਪ੍ਰਧਾਨ, ਗੁਰਵਿੰਦਰ ਕੰਵਰ ਪ੍ਰੈੱਸ ਸਕੱਤਰ, ਕੇਵਲ ਸਿੰਘ ਮਹਿਰਮ ਪ੍ਰਾਪੇਗੰਡਾ ਸਕੱਤਰ ਚੁਣੇ ਗਏ। ਸਾਜਿਦ ਇਸਹਾਕ, ਹਰਜੀਤ ਸਿੰਘ ਸੋਹੀ ਸਭਾ ਦੇ ਸਰਪ੍ਰਸਤ ਥਾਪੇ ਗਏ। ਚੋਣ ਉਪਰੰਤ ਹੋਏ ਕਵੀ ਦਰਬਾਰ ਵਿੱਚ ਦਿਲਸ਼ਾਦ ਜਮਾਲਪੁਰੀ, ਕੇਵਲ ਸਿੰਘ ਮਹਿਰਮ, ਡਾ. ਰਾਕੇਸ਼ ਸ਼ਰਮਾ, ਰਣਜੀਤ ਕੌਰ ਸਵੀ, ਰਾਮ ਤੀਰਥ, ਧਰਮਾ ਆਦੇਸ਼, ਗੁਰਵਿੰਦਰ ਕੰਵਰ, ਗੁਰਿੰਦਰ ਚੌਹਾਨ ਸਲਾਰੀਆ, ਦਰਸ਼ਨ ਸਿੰਘ ਦਰਦੀ, ਸੁਰਿੰਦਰ ਸ਼ਰਮਾ ਨਾਗਰਾ ਤੇ ਨਾਹਰ ਸਿੰਘ ਮੁਬਾਰਿਕ ਪੁਰੀ ਨੇ ਰਚਨਾਵਾਂ ਸੁਣਾ ਕੇ ਰੰਗ ਬੰਨ੍ਹਿਆ।