ਪੱਤਰ ਪ੍ਰੇਰਕ
ਲਹਿਰਾਗਾਗਾ,7 ਫਰਵਰੀ
ਇਥੇ ਲੋਕ ਗਾਇਕ ਕਲਾ ਮੰਚ ਵੱਲੋਂ ਜੀਪੀਐੱਫ ਧਰਮਸ਼ਾਲਾ ਦੇ ਦਫ਼ਤਰ ’ਚ ਸਮਾਰੋਹ ਮੁੱਖ ਮਹਿਮਾਨ ਸਮਾਜ ਸੇਵੀ ਐਡਵੋਕੇਟ ਵਰਿੰਦਰ ਗੋਇਲ ’ਚ ਕੀਤਾ ਗਿਆ। ਇਸ ’ਚ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਜ਼ਿਲ੍ਹਾ ਚੈਅਰਮੈਨ ਗਾਇਕ ਲਵਲੀ ਨਿਰਮਾਣ ਧੂਰੀ ਤੇ ਸੂਫੀਆਨਾ ਗਾਇਕੀ ਦੇ ਸਰਤਾਜ ਜਨਾਬ ਸਰਦਾਰ ਅਲੀ ਮਤੋਈ ਨੇ ਸ਼ਿਰਕਤ ਕੀਤੀ। ਇਸ ਮੌਕੇ ਮਰਹੂਮ ਸੂਫੀ ਗਾਇਕ ਸ਼ੌਕਤ ਅਲੀ ਮਤੋਈ ਤੇ ਨੇਤਰਦਾਨੀ ਮਰਹੂਮ ਸੌਰਵ ਗੋਇਲ ਦੀ ਯਾਦ ’ਚ ਸੰਗੀਤਕ ਕੈਲੰਡਰ ਰਲੀਜ਼ ਕੀਤਾ। ਸਮਾਰੋਹ ਦੀ ਸ਼ੁਰੂਆਤ ਕੁਲਵੰਤ ਉਪੱਲੀ ਨੇ ਧਾਰਮਿਕ ਗੀਤ ਨਾਲ ਕੀਤੀ। ਇਸ ਮੌਕੇ ਗਾਇਕ ਮੁਰਲੀ ਮਾਣਕ ਰਾਜਸਥਾਨੀ ਤੇ ਰਣਜੀਤ ਸਿੱਧੂ ਨੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਮੰਚ ਦਾ ਉਦੇਸ਼ ਉਭਰਦੇ ਗਾਇਕ ਤੇ ਗੀਤਕਾਰਾਂ ਨੂੰ ਪ੍ਰਮੋਟ ਕਰਨਾ ਹੈ। ਮੰਚ ਵੱਲੋਂ ਮਾਰਕਫੈੱਡ ਦੇ ਡਾਇਰੈਕਟਰ ਗੁਰਸੰਤ ਭੁਟਾਲ ਨੇ ਗਾਇਕ ਲਵਲੀ ਨਿਰਮਾਣ ਧੂਰੀ ਤੇ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਮਤੋਈ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮਾਜ ਸੇਵੀ ਜਸ ਪੇਂਟਰ, ਪ੍ਰਧਾਨ ਸੰਜੀਵ ਕੁਮਾਰ ਰੋਡਾ, ਗੀਤਕਾਰ ਰਾਮਫਲ ਰਾਜਲਹੇੜੀ, ਮੁਸਤਾਕ ਲਸਾੜਾ, ਸਿੰਗਾਰਾ ਸਿੰਘ ਚਹਿਲ, ਗੁਰਜੀਤ ਕਾਕਾ, ਗੁਰਮੀਤ ਸਿੰਘ, ਗੁਰਦੀਪ ਬੰਟੀ, ਰਣਜੀਤ ਸਿੰਘ, ਨਿੰਦੀ ਕੜਬਲ, ਫਿਲਮੀ ਅਦਾਕਾਰ ਟੀਟਾ ਵੈਲੀ, ਮਨਜੀਤ ਸ਼ਰਮਾ ਜੇਈ, ਅਕਾਲੀ ਆਗੂ ਆਸੂ ਜਿੰਦਲ, ਪ੍ਰਧਾਨ ਗੁਰਮੀਤ ਖਾਈ, ਕਪਿਲਸ਼ ਤਾਇਲ, ਨਿਰਮਲ ਮਾਹਲਾ ਆਦਿ ਹਾਜ਼ਰ ਸਨ।