ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 11 ਜੁਲਾਈ
ਇੱਥੇ ਜਰਗ ਚੌਕ ਨੇੜਲੇ ਮੁਹੱਲੇ ਵਿੱਚ ਰਹਿੰਦੀਆਂ ਬਿਰਧ ਸੱਸ ਤੇ ਨੂੰਹ ਆਰਥਿਕ ਮੰਦਹਾਲੀ ‘ਚ ਜੀਵਨ ਬਸਰ ਕਰ ਰਹੀਆਂ ਹਨ। ਬਿਰਧ ਪ੍ਰੀਤਮ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ 1996 ਵਿੱਚ ਮੌਤ ਹੋ ਗਈ ਸੀ ਅਤੇ ਉਸ ਦਾ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਸ ਦਾ ਇੱਕ ਲੜਕਾ ਗੁਰਦੇਵ ਸਿੰਘ ਸੀ, ਜੋ ਵਿਆਹਿਆ ਹੋਇਆ ਸੀ ਅਤੇ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।
ਇਸੇ ਦੌਰਾਨ ਉਸ ਨੂੰ ਦਿਲ ਦੀ ਬਿਮਾਰੀ ਲੱਗ ਗਈ ਜਿਸ ਦਾ ਇਲਾਜ ਸਮਾਜ ਸੇਵੀਆਂ ਨੇ ਕਰਵਾਇਆ ਸੀ ਪਰ ਗੁਰਦੇਵ ਸਿੰਘ ਦੀ 20 ਕੁ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਪ੍ਰੀਤਮ ਕੌਰ ਦੀ ਨੂੰਹ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਦੋਵੇਂ ਸੱਸ -ਨੂੰਹ ਕਿਰਾਏ ਦੇ ਮਕਾਨ ਵਿਚ ਰਹਿ ਰਹੀਆਂ ਹਨ। ਉਨ੍ਹਾਂ ਕੋਲ ਕੋਈ ਆਮਦਨ ਦਾ ਸਾਧਨ ਨਾ ਹੋਣ ਕਾਰਨ ਉਹ ਦੋ ਵਕਤ ਦੀ ਰੋਟੀ ਤੋਂ ਵੀ ਕਈ ਵਾਰ ਮੋਹਤਾਜ ਹੋ ਜਾਂਦੀਆਂ ਹਨ ਅਤੇ ਮਕਾਨ ਦਾ ਕਿਰਾਇਆ ਦੇਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਜਿਨ੍ਹਾਂ ਦਾ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ) ਦਾ ਖ਼ਾਤਾ ਨੰਬਰ 65007782420, ਆਈਐਫਐਸ ਕੋਡ, ਐਸਟੀਬੀਬੀ 0000025 ਹੈ ਅਤੇ ਹੋਰ ਜਾਣਕਾਰੀ ਲਈ ਦਾਨੀ ਸੱਜਣ ਮਾਤਾ ਪ੍ਰੀਤਮ ਕੌਰ ਦੇ ਮੋਬਾਈਲ ਨੰਬਰ 9872590339 ਉੱਤੇ ਸੰਪਰਕ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ।