ਵੱਖ-ਵੱਖ ਥਾਈਂ 20 ਏਕੜ ਤੋਂ ਵੱਧ ਕਣਕ ਸੜੀ

ਵੱਖ-ਵੱਖ ਥਾਈਂ 20 ਏਕੜ ਤੋਂ ਵੱਧ ਕਣਕ ਸੜੀ

ਪਿੰਡ ਰੱਤਾਖੇੜਾ ਵਿੱਚ ਅੱਗ ਲੱਗਣ ਕਰਕੇ ਸੜੀ ਕਣਕ ਨੂੰ ਬਚਾਉਂਦੇ ਹੋਏ ਲੋਕ। ਫੋਟੋ: ਭਾਰਦਵਾਜ

ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਅਪਰੈਲ

ਨੇੜਲੇ ਪਿੰਡ ਰੱਤਾਖੇੜਾ ਦੇ ਕਿਸਾਨ ਬਾਜ ਸਿੰਘ ਪੁੱਤਰ ਮਾਨ ਸਿੰਘ ਦੀ ਪਿੰਡ ਡਸਕਾ ਰੋਡ ਉੱਤੇ ਸਾਢੇ ਪੰਜ ਏਕੜ ’ਚ ਖੜ੍ਹੀ ਕਣਕ ਦੁਪਹਿਰ 12 ਵਜੇ ਅੱਗ ਲੱਗਕੇ ਸੜ ਗਈ ਹੈ। ਕਣਕ ਨੂੰ ਅੱਗ ਲੱਗਣ ਦੇ ਸੂਚਨਾ ਤੁਰੰਤ ਥਾਣਾ ਸਦਰ ਨੂੰ ਭੇਜੀ ਤਾਂ ਥਾਣਾ ਮੁਖੀ ਇੰਸਪੈਕਟਰ ਵਿਜੈਪਾਲ ਦੀ ਅਗਵਾਈ ’ਚ ਪੁਲੀਸ ਨੇ ਮੌਕੇ ’ਤੇ ਪਹੁੰਚਕੇ ਪਿੰਡ ਸੰਗਤਪੁਰਾ ਦੇ ਆਪਣੇ ਬਣਾਏ ਫਾਇਰ ਬ੍ਰਿਗੇਡ ਅਤੇ ਮਗਰੋਂ ਸੁਨਾਮ ਤੋਂ ਮੰਗਵਾਏ ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਮੌਕੇ ’ਤੇ ਪਹੁੰਚਕੇ ਸੜੀ ਫਸਲ ਦਾ ਜਾਇਜ਼ਾ ਲਿਆ।

ਮਸਤੂਆਣਾ ਸਾਹਿਬ(ਐੱਸ ਐੱਸ ਸੱਤੀ): ਪਿੰਡ ਕਾਂਝਲਾ ਵਿੱਚ 51 ਕਨਾਲ਼ਾਂ 3 ਮਰਲੇ ਦੇ ਕਣਕ ਸੜਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਕਾਂਝਲਾ ’ਚ 8 ਕਨਾਲਾਂ ਕਣਕ ਦੀ ਨਾੜ ਵੀ ਸੜ ਗਈ ਹੈ। ਕਾਂਝਲਾ ਵਿਖੇ ਤਾਇਨਾਤ ਪਟਵਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਕਾਂਝਲਾ ਦੇ ਕਿਸਾਨ ਜਗਸੀਰ ਸਿੰਘ ਦੀ 23 ਕਨਾਲ਼ਾਂ 19 ਮਰਲੇ, ਗੁਰਚਰਨ ਸਿੰਘ ਦੀ 15 ਕਨਾਲਾਂ 2 ਮਰਲੇ, ਸੰਦੀਪ ਸਿੰਘ ਦੀ 9 ਕਨਾਲਾਂ 2 ਮਰਲੇ, ਮੱਘਰ ਸਿੰਘ ਦੀ 3 ਕਨਾਲਾਂ ਕਣਕ ਸੜ ਕੇ ਸੁਆਹ ਹੋ ਗਈ।ਇਸ ਸਬੰਧੀ ਜਦੋਂ ਐੱਸਡੀਐੱਮ ਲਤੀਫ਼ ਅਹਿਮਦ ਧੂਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕਾ ਦੇਖ ਕੇ ਗਏ ਹਨ ਅਤੇ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜਣਗੇ।

ਅਮਰਗੜ੍ਹ (ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਬਾਗੜੀਆਂ ਵਿਖੇ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਨਾਲ ਤਕਰੀਬਨ 19 ਬਿੱਘੇ ਕਣਕ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਕੁਲਦੀਪ ਸਿੰਘ ਦੀ 3 ਬਿੱਘੇ, ਦਿਲਬਾਗ ਸਿੰਘ ਦੀ 3 ਬਿੱਘੇ, ਅਜੈਬ ਸਿੰਘ ਦੀ 13 ਬਿੱਘੇ ਕਣਕ ਸੜ ਕੇ ਸੁਆਹ ਹੋ ਗਈ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਬਲਬੇੜਾ ’ਚ ਅੱਜ ਸਵੇਰੇ ਕਿਸਾਨ ਜੋਰਾਵਰ ਸਿੰਘ ਦੀ ਢਾਈ ਏਕੜ ਖੜ੍ਹੀ ਕਣਕ ਦੀ ਫਸਲ, ਨੇੜਲੇ ਕਿਸਾਨ ਦੀ ਤਿੰਨ ਏਕੜ ਨਾੜ ਅਤੇ ਦੋ ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ। ਜੋਰਾਵਰ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਨੂੰ ਬਿਜਲੀ ਸ਼ਾਰਟ ਸ਼ਰਕਟ ਹੋਣ ਨਾਲ ਅੱਗ ਲੱਗੀ ਹੈ ਬਿਜਲੀ ਬੋਰਡ ਬਲਬੇੜਾ ਦੇ ਐੱਸ.ਡੀ.ਓ. ਪੰਕਜ ਬਾਂਸਲ ਦਾ ਕਹਿਣਾ ਹੈ ਕਿ ਉਨ੍ਹਾਂ ਕਿਹਾ ਕਿ ਅੱਗ ਬਿਜਲੀ ਸ਼ਾਰਟ ਸਰਕਟ ਕਾਰਨ ਨਹੀਂ ਲੱਗੀ ਕਿਉਂਕਿ ਕਣਕ ਦੀ ਵਾਢੀ ਕਾਰਨ ਬਿਜਲੀ ਸਵੇਰੇ ਹੀ ਬੰਦ ਕਰ ਦਿੱਤੀ ਜਾਂਦੀ ਹੈ ।

ਕਣਕ ਨੂੰ ਅੱਗ ਬਿਜਲੀ ਸਪਾਰਕ ਕਾਰਨ ਨਹੀਂ ਲੱਗੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪਾਵਰਕੌਮ ਦੇ ਸੀਨੀਅਰ ਅਧਿਕਾਰੀ ਨੇ ਸੰਗਰੂਰ ਜ਼ਿਲ੍ਹੇ ’ਚ ਅੱਗ ਲੱਗਣ ਨਾਲ ਕਣਕ ਦੇ ਸੁਆਹ ਹੋਣ ਦੀਆਂ ਦੋ ਘਟਨਾਵਾਂ ਬਾਰੇ ਸਪੱਸ਼ਟ ਕਰਦਿਆ ਕਿਹਾ ਕਿ ਇਨ੍ਹਾਂ ਕਣਕਾਂ ਨੂੰ ਅੱਗ ਲੱਗਣ ਦਾ ਕਾਰਨ ਇਲੈਕਟ੍ਰਿਕ ਸਪਾਰਕ ਨਹੀਂ ਹੈ। ਵੰਡ ਹਲਕਾ ਸੰਗਰੂਰ ਦੇ ਉਪ ਮੁੱਖ ਇੰਜਨੀਅਰ ਨੇ ਦੱਸਿਆ ਕਿ ਪਿੰਡ ਜਵਾਹਰਵਾਲਾ ਵਿੱਚ ਜੋ 11 ਅਪਰੈਲ ਨੂੰ ਅੱਗ ਲੱਗਣ ਨਾਲ ਡੇਢ ਏਕੜ ਕਣਕ ਸੜੀ ਹੈ, ਉਸ ਪਿਛੇ ਕਾਰਨ ਬਿਜਲੀ ਸਪਾਰਕ ਨਹੀਂ ਸੀ ਕਿਉਂਕਿ ਅੱਗ ਲੱਗਣ ਦੀ ਘਟਨਾ ਸਮੇਂ ਫੀਡਰ ਬੰਦ ਸੀ। ਇਸੇ ਤਰ੍ਹਾਂ ਵੰਡ ਮੰਡਲ ਧੂਰੀ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਪਿੰਡ ਪੁੰਨਾਵਾਲ ਵਿਚ 58 ਏਕੜ ਕਣਕ ਦੀ ਫਸਲ ਨੂੰ ਵੀ ਉਸ ਵੇਲੇ 13 ਅਪਰੈਲ ਨੂੰ ਅੱਗ ਲੱਗੀ ਜਦੋਂ ਸਬੰਧਤ ਏਰੀਏ ਦਾ ਫੀਡਰ ਬੰਦ ਸੀ। ਉਨ੍ਹਾਂ ਕਿਹਾ ਕਿ ਇਸ ਅੱਗ ਦੀ ਘਟਨਾ ਦਾ ਕਾਰਨ ਵੀ ਬਿਜਲੀ ਸਪਾਰਕ ਨਹੀਂ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All