ਪੱਤਰ ਪ੍ਰੇਰਕ
ਸੰਦੌੜ, 17 ਮਾਰਚ
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿੱਚ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। 51ਵੇਂ ਖੇਡ ਸਮਾਰੋਹ ਵਿਚ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਹ ਖੇਡ ਸਮਾਰੋਹ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਕੇਸਰ ਦਾਸ ਦੀ ਪ੍ਰਧਾਨਗੀ ਹੇਠ ਨੇਪਰੇ ਚੜ੍ਹਿਆ। ਕਾਲਜ ਕਮੇਟੀ ਦੇ ਪ੍ਰਧਾਨ ਕੇਸਰ ਦਾਸ ਕੰਗਣਵਾਲ ਨੇ ਜੇਤੂਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਤੇ ਮੁੱਖ ਮਹਿਮਾਨ ਨਿਰਮਲ ਸਿੰਘ ਮੈਨੇਜਿੰਗ ਡਾਇਰੈਕਟਰ ਕੇ. ਐਸ ਇੰਡਸਟਰੀਜ਼ ਮਾਲੇਰਕੋਟਲਾ ਨੇ ਸੰਬੋਧਨ ਕੀਤਾ। ਵਿਸ਼ੇਸ ਮਹਿਮਾਨ ਵਜੋਂ ਜਗਜੀਤ ਸਿੰਘ ਤੇ ਏਕਮ ਸਿੰਘ ਅਮਰੀਕਾ ਨੇ ਸਿਰਕਤ ਕੀਤੀ। ਲੜਕਿਆਂ ਵਿੱਚੋਂ ਬੈਸਟ ਅਥਲੀਟ ਮੁਹੰਮਦ ਅਸਲਮ ਮਜੀਠਾ (ਬੀਏ ਭਾਗ ਦੂਜਾ) ਅਤੇ ਲੜਕੀਆਂ ਵਿੱਚੋਂ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਬਬਲੀ ਬਣੇ।ਅੰਤ ਵਿਚ ਪ੍ਰੋ.ਰਜਿੰਦਰ ਕੁਮਾਰ ਨੇ ਸਭਨਾਂ ਦਾ ਧੰਨਵਾਦ ਕੀਤਾ।