ਧੂਰੀ (ਖੇਤਰੀ ਪ੍ਰਤੀਨਿਧ): ਇਥੇ ਸ਼ਹਿਰ ਵਾਸੀ ਕਿ੍ਸ਼ਨਾ ਭਾਰਦਵਾਜ ਨੇ ਥਾਣਾ ਸਦਰ ਧੂਰੀ ’ਚ ਲੁੱਟ-ਖੋਹ ਦੀ ਘਟਨਾ ਸਬੰਧੀ ਸ਼ਿਕਾਇਤ ਦਿੱਤੀ ਹੈ। ਉਸ ਦੱਸਿਆ ਕਿ ਨਹਿਰ ਤੱਕ ਕੋਲ ਜਾ ਰਹੇ ਸਨ ਤਾਂ ਉਥੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ’ਤੇ ਮੋਬਾਈਲ ਆਈ ਫੋਨ, ਉਸ ਦੇ ਦੋਸਤ ਦਾ ਫੋਨ ਅਤੇ ਨਕਦੀ ਖੋਹ ਲਈ ਤੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐਸ.ਐਚ.ਓ ਨਾਲ ਸੰਪਰਕ ਕਰਨ ’ਤੇ ਉਨਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।