ਸ਼ੇਰਪੁਰ: ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਬਾਲ ਮੈਗਜ਼ੀਨ ‘ਖਿੜਦੇ ਫੁੱਲ’ ਰਸਮੀ ਤੌਰ ’ਤੇ ਰਿਲੀਜ਼ ਕੀਤਾ ਅਤੇ ਬਾਲ ਮਨਾਂ ‘ਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਵਿਲੱਖਣ ਉਦਮ ਲਈ ਬੀਪੀਈਓ ਗੁਰਮੀਤ ਸਿੰਘ ਈਸਾਪੁਰ ਅਤੇ ਮੈਗਜ਼ੀਨ ਦੇ ਸੰਪਾਦਕ ਗਗਨਦੀਪ ਬੁਗਰਾ ਸਮੇਤ ਸੰਪਾਦਕੀ ਅਮਲੇ ਦੀ ਪਿੱਠ ਥਾਪੜੀ। ਸ੍ਰੀ ਖੰਗੂੜਾ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਉਸ ਦੇ ਪਹਿਲਾਂ ਤੋਂ ਤਰਜੀਹੀ ਖੇਤਰ ਹਨ, ਜਿਸ ਕਰਕੇ ਇਨ੍ਹਾਂ ਖੇਤਰਾਂ ‘ਚ ਮਿਸ਼ਨ ਦੇ ਤੌਰ ’ਤੇ ਕੰਮ ਕਰਨ ਵਾਲਿਆਂ ਦੇ ਉਹ ਕਦਰਦਾਨ ਹਨ। ਇਸ ਮੌਕੇ ਬੀਪੀਈਓ ਸੁਨਾਮ ਅਭਿਨਵ ਜੈਦਕਾ, ਮੁੱਖ ਅਧਿਆਪਕ ਸੁਖਜਿੰਦਰ ਸਿੰਘ, ਬੀਐੱਮਟੀ ਅਵਤਾਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ